Punjab News: ਡੇਢ ਦਹਾਕੇ ਤੋਂ ਸਿਹਤ ਮਹਿਕਮੇ ਦੀਆਂ ਹੈਲਥ ਵਰਕਰ (ਫੀਮੇਲ) ਠੇਕੇ ‘ਤੇ…! ਪੰਜਾਬ ਸਰਕਾਰ ਦੇ ਦਾਅਵੇ ਵੀ ਨਿਕਲੇ ਝੂਠੇ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਕੰਟਰੈਕਟ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਯੂਨੀਅਨ ਵੱਲੋਂ ਦੀ ਜ਼ਿਲਾ ਪ੍ਰਧਾਨ ਰਜਿੰਦਰ ਕੌਰ ਫਰੀਦਕੋਟ, ਹਰਸ਼ਰਨ ਕੌਰ, ਗੁਰਦਰਸ਼ਨ ਕੋਰ ਹਰਦੀਪ ਕੌਰ ਸੁਰਜੀਤ ਕੌਰ ਹਰਪ੍ਰੀਤ ਕੌਰ ਛਿੰਦਰ ਕੌਰ ਕੁਲਵਿੰਦਰ ਕੌਰ ਨਿੰਦਰ ਕੌਰ ਕਮਲ ਢਿੱਲੋਂ ਸਤਿੰਦਰ ਕੌਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਸਿੱਧੀ ਭਰਤੀ ਰਾਹੀਂ ਕੁਝ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਨੂੰ ਨਿਯੁਕਤੀ ਪੱਤਰ ਤਿੰਨ ਸਾਲ ਦੇ ਪਰਖਕਾਲ ਸਮੇਤ ਸਿਰਫ 21,700 ਤੇ ਦਿੱਤੇ ਗਏ ਹਨ |
ਪਰ ਉਸ ਸਮੇਂ ਕੁੱਝ ਮਲਟੀਪਰਪਜ ਹੈਲਥ ਵਰਕਰ (ਫੀਮੇਲ ) ਵੱਲੋਂ ਭਾਵੁਕ ਹੋ ਕੇ ਇਹ ਕਿਹਾ ਗਿਆ ਕਿ ਅਸੀਂ ਪਿਛਲੇ 16-17 ਸਾਲਾ ਤੋਂ ਸਿਹਤ ਮਹਿਕਮੇ ਵਿੱਚ ਠੇਕੇ ਤੇ ਕੰਮ ਕਰਦੇ ਸੀ| ਹੁਣ ਪੰਜਾਬ ਸਰਕਾਰ ਵਲੋਂ ਸਾਨੂੰ ਰੈਗੂਲਰ ਨਿਯੁਕਤੀ ਪੱਤਰ ਦਿੱਤੇ ਗਏ ਹਨ | ਪਰ ਕੁਝ ਕੁ ਮੀਡੀਆ ਕਰਮੀਆਂ ਵੱਲੋਂ ਵੱਡੇ ਪੱਧਰ ਤੇ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਗ਼ਲਤ ਹੈ ਠੇਕੇ ਤੇ ਕੰਮ ਕਰਦੀ ਕਿਸੇ ਵੀ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਨੂੰ ਸਰਕਾਰ ਵਲੋਂ ਸਿੱਧਾ ਰੈਗੂਲਰ ਨਹੀਂ ਕੀਤਾ ਗਿਆ |
ਸਗੋਂ ਸਿਹਤ ਵਿਭਾਗ ਵੱਲੋਂ 986 ਖ਼ਾਲੀ ਪੋਸਟਾਂ ਦਾ ਸਿੱਧੀ ਰੈਗੂਲਰ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਜਿਸ ਤਹਿਤ ਠੇਕੇ ਤੇ ਕੰਮ ਕਰਦੀਆਂ ਮਲਟੀਪਰਪਜ ਹੈਲਥ ਵਰਕਰ ( ਫੀਮੇਲ) ਨੂੰ ਨਵੇਂ ਸਿਰੇ ਤੋਂ ਲਿਖਤੀ ਟੈਸਟ ਦੇ ਕੇ ਰੈਗੂਲਰ ਵਾਲੇ ਪਾਸੇ ਸਿਰਫ 21,700 ਤੇ ਤਿੰਨ ਸਾਲ ਦੇ ਪਰਖਕਾਲ ਤੇ ਆਉਣਾ ਪਿਆ| ਉਹਨਾਂ ਵੱਲੋ ਕੀਤੀ ਗਈ ਪਿਛਲੀ 17-18 ਦੀ ਸੇਵਾ ਦੇ ਸਿਰਫ ਦਸ ਨੰਬਰ ਹੀ ਦਿੱਤੇ ਗਏ ਹ | ਚਾਹੀਦਾ ਤਾਂ ਇਹ ਸੀ ਕੀ ਇਹਨਾਂ ਹੈਲਥ ਵਰਕਰਾ ਤੇ ਪਰਖਕਾਲ ਦਾ ਸਮਾ ਨਾ ਲਗਾਇਆ ਜਾਂਦਾ ਪੂਰੀ ਤਨਖਾਹ ਦੇ ਕੇ ਪੱਕਾ ਕੀਤਾ ਜਾਂਦਾ |
ਹੁਣ ਜੋ ਤਨਖਾਹ ਇਹਨਾਂ ਕੰਟਰੈਕਟ ਮਲਟੀਪਰਪਜ ਹੈਲਥ ਵਰਕਰਾਂ ਨੂੰ ਮਿਲਦੀ ਹੈ ਅਗਲੇ ਤਿੰਨ ਸਾਲ ਉਸ ਤੋਂ ਵੀ ਚਾਰ-ਪੰਜ ਹਜ਼ਾਰ ਘੱਟ ਮਿਲੇਗੀ ਤੇ ਨਾਲ ਹੀ ਅਫਸਰਸ਼ਾਹੀ ਵੱਲੋਂ ਪਰਖਕਾਲ ਦਾ ਵੱਖਰਾ ਡਰਾਵਾ ਦਿੱਤਾ ਜਾਵੇਗਾ | ਜਿਸ ਨਾਲ ਵਿੱਤੀ ਤੇ ਮਾਨਸਿਕ ਸੋਸ਼ਣ ਹੋਏਗਾ | ਤਿੰਨ ਸਾਲ ਬਾਅਦ ਵੀ ਸੈਂਟਰ ਦਾ ਸਕੇਲ ਹੀ ਦਿੱਤਾ ਜਾਵੇਗਾ ਜਿਸ ਨਾਲ ਤਨਖਾਹ ਵਿਚ ਕੋਈ ਬਹੁਤਾ ਫਰਕ ਨਹੀਂ ਪਵੇਗਾ | ਜੇਕਰ ਸਰਕਾਰਾਂ ਦੀਆ ਨੀਤੀਆਂ ਚੰਗੀਆਂ ਹੁੰਦੀਆਂ ਤਾਂ ਇੱਕ ਠੇਕਾ ਮੁਲਾਜ਼ਮ ਦੀ ਜ਼ਿੰਦਗੀ ਦੇ 20-21 ਸਾਲ ਪਰਖਕਾਲ ਵਿੱਚ ਨਾ ਲੰਘਦੇ ਨਾ ਹੀ ਠੇਕਾ ਮੁਲਾਜ਼ਮਾਂ ਨੂੰ ਵਾਰ ਵਾਰ ਟੈਸਟ ਦੇਣੇ ਪੈਂਦੇ | ਪੰਜਾਬ ਸਰਕਾਰ ਵਲੋਂ ਸਿਰਫ ਠੇਕਾ ਮੁਲਾਜ਼ਮ ਪੱਕੇ ਕੀਤੇ ਦੇ ਇਸ਼ਤਿਹਾਰ ਹੀ ਦਿੱਤੇ ਗਏ ਹਨ | ਪਰ ਸਿਹਤ ਵਿਭਾਗ ਵਿੱਚ ਇੱਕ ਵੀ ਠੇਕਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ | ਅਸੀਂ ਪਿਛਲੀਆਂ ਸਰਕਾਰਾਂ ਸਮੇਂ ਵੀ ਕੱਚੇ ਸੀ ਤੇ ਅੱਜ ਵੀ ਕੱਚੇ ਹੀ ਕੰਮ ਕਰ ਰਹੇ ਹਾਂ | ਇਸ ਕਰਕੇ ਸਿਹਤ ਵਿਭਾਗ ਵਿੱਚ ਠੇਕਾ ਮੁਲਾਜ਼ਮ ਪੱਕੇ ਕੀਤੇ ਦਾ ਪ੍ਰਚਾਰ ਤੇ ਪ੍ਰਸਾਰ ਬੰਦ ਕੀਤਾ ਜਾਵੇ |