Breaking: ਪੰਜਾਬ ‘ਚ ਵੱਡਾ ਧਮਾਕਾ- ਪਿਓ-ਪੁੱਤ ਜ਼ਖ਼ਮੀ!
ਚੰਡੀਗੜ੍ਹ/ਬਠਿੰਡਾ
ਬਠਿੰਡਾ ਦੇ ਪਿੰਡ ਜੀਦਾ ਵਿੱਚ ਦੋ ਵੱਡੇ ਧਮਾਕੇ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਦੇ ਵਿੱਚ ਦੋ ਜਣੇ (ਪਿਓ-ਪੁੱਤ) ਜ਼ਖਮੀ ਹੋਏ ਹਨ।
ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਦੇ ਵੱਲੋਂ ਜ਼ਖਮੀ ਗੁਰਪ੍ਰੀਤ ਸਿੰਘ ਦੇ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ।
ਦੂਜੇ ਪਾਸੇ ਸੂਤਰ ਇਹ ਦੱਸ ਰਹੇ ਹਨ ਕਿ ਪਿੰਡ ਜੀਦਾ ਫੌਜ ਦੀ ਟੀਮ ਵੀ ਪਹੁੰਚ ਰਹੀ ਹੈ, ਜੋ ਇਸ ਮਾਮਲੇ ਦੀ ਜਾਂਚ ਕਰੇਗੀ।
ਸੂਤਰਾਂ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਧਮਾਕੇ ਦੌਰਾਨ ਵਰਤੀ ਗਈ ਵਿਸਫੋਟਕ ਸਮਗਰੀ ਆਨਲਾਈਨ ਮੰਗਵਾਈ ਹੋ ਸਕਦੀ ਹੈ।
ਦੋ ਵਾਰ ਹੋਏ ਪਿੰਡ ਵਿੱਚ ਧਮਾਕੇ ਦੇ ਕਾਰਨ ਦਹਿਸ਼ਤ ਦਾ ਮਾਹੌਲ ਹੈ। ਦੱਸਣਾ ਬਣਦਾ ਹੈ ਕਿ ਸ਼ਾਮ ਨੂੰ ਕਮਰੇ ਵਿੱਚ ਹੋਏ ਧਮਾਕੇ ਵਿੱਚ ਦੋ ਜਣੇ (ਪਿਓ-ਪੁੱਤ) ਜ਼ਖ਼ਮੀ ਹੋ ਗਏ ਸਨ।
ਸੂਤਰਾਂ ਅਨੁਸਾਰ ਪੁਲਿਸ ਦੇ ਨਾਲ ਨਾਲ ਫੌਜ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀਆਂ ਹਨ।

