ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਭਗਤਾਂਵਾਲਾ ਸਕੂਲ ਪੌਦੇ ਲਗਾਏ
ਅੰਮ੍ਰਿਤਸਰ
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾਂਵਾਲਾ ਸਕੂਲ ਕੈੰਪਸ ਵਿੱਚ ਵੱਖ ਵੱਖ ਤਰਾਂ ਦੇ 50 ਬੂਟੇ ਲਗਾਏ| ਸਕੂਲ ਇੰਚਾਰਜ ਪ੍ਰਿੰਸੀਪਲ ਅਮਰਜੀਤ ਸਿੰਘ ਵਲੋਂ ਆਸਥਾ ਟੀਮ ਦਾ ਸਵਾਗਤ ਅਤੇ ਧੰਨਵਾਦ ਕੀਤਾ|
ਇਸ ਮੌਕੇ ਅਸ਼ੋਕ ਸ਼ਰਮਾ, ਬਲਦੇਵ ਸਿੰਘ ਸੰਧੂ, ਅਸ਼ਵਨੀ ਅਵਸਥੀ, ਸਾਬਕਾ ਪ੍ਰਧਾਨ ਅਮਨ ਸ਼ਰਮਾ, ਨੇ ਕਿਹਾ ਕਿ ਵੱਧ ਤੋਂ ਵੱਧ ਰੁੱਖ ਲੱਗਾ ਕੇ ਅਤੇ ਇਹਨਾਂ ਦੀ ਸਾਂਭ ਸੰਭਾਲ ਨਾਲ ਅਸੀਂ ਵਾਤਾਵਰਣ ਸ਼ੁੱਧ ਸਾਫ ਬਣਾ ਸਕਦੇ ਹਾਂ ਅਤੇ ਹੜ੍ਹ,ਬੱਦਲ ਫੱਟਣਾ ਵਰਗੀਆਂ ਹੋਰ ਕੁਦਰਤੀ ਆਪਦਾਵਾਂ ਨੂੰ ਘੱਟ ਕਰ ਸਕਦੇ ਹਾਂ|
ਇਸ ਮੌਕੇ ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ, ਰਾਜੇਸ਼ ਬੱਧਵਾਰ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਹਰ ਸਾਲ ਵੱਖ ਵੱਖ ਥਾਵਾਂ ਤੇ ਬਹੁਤ ਬੂਟੇ ਲਗਾਉਂਦਾ ਹੈ ਅਤੇ ਇਹਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਲਗਾਉਂਦਾ ਹੈ ਤਾਂ ਕਿ ਇਹਨਾਂ ਥਾਵਾਂ ਤੇ ਰਹਿਣ ਵਾਲਿਆਂ ਅਤੇ ਲੰਘਣ ਵਾਲਿਆਂ ਨੂੰ ਚੰਗਾ ਵਾਤਾਵਰਣ ਮਿਲ ਸਕੇ|
ਇਸ ਮੌਕੇ ਜਸਪ੍ਰੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਰਾਜਿੰਦਰ ਸਿੰਘ, ਕੇ. ਐਸ. ਚੱਠਾ, ਪਰਮਜੀਤ ਸਿੰਘ,ਡਾ ਗਗਨਦੀਪ ਸਿੰਘ,ਰਾਕੇਸ਼ ਕੁਮਾਰ, ਪ੍ਰਮੋਦ ਕਪੂਰ, ਵਿਨੋਦ ਕਪੂਰ, ਜੇ. ਐਸ. ਲਿਖਾਰੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ|

