All Latest NewsNews FlashPunjab News

New pension scheme: ਨਵੀ ਪੈਨਸ਼ਨ ਸਕੀਮ ’ਚ ਸੋਧ ਨਹੀਂ ਪੁਰਾਣੀ ਪੈਨਸ਼ਨ ਦੀ ਬਹਾਲੀ ਕਰੇ ਮੋਦੀ ਸਰਕਾਰ

 

New pension scheme: ਨਵੀ ਪੈਨਸ਼ਨ ਸਕੀਮ ਕਾਰਪੋਰੇਟ ਪੱਖੀ ਜਦਕਿ ਕਰਮਚਾਰੀਆਂ ਦਾ ਬੁਢਾਪਾ OPS ਚ’ ਸੁਰੱਖਿਅਤ- ਹਿੰਮਤ ਸਿੰਘ, ਹਰਪ੍ਰੀਤ ਉੱਪਲ

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਹਿੰਮਤ ਸਿੰਘ, ਹਰਪ੍ਰੀਤ ਉੱਪਲ ਨੇ ਕਿਹਾ ਕਿ ਪਿਛਲੇ ਸਾਲ ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸਯੁੰਕਤ ਮੋਰਚਾ ਦੇ ਬੈਨਰ ਹੇਠ ਹੋਈ 10 ਅਗਸਤ ਦੀ ਦਿੱਲੀ ਰਾਮ ਲੀਲਾ ਮੈਦਾਨ ਵਿੱਚ ਵਿਸ਼ਾਲ ਰੈਲੀ ਅਤੇ ਲੋਕ ਸਭਾ ਚੋਣਾਂ ਦੋਰਾਨ ਕਮੇਟੀ ਵੱਲੋਂ ਚਲਾਈ ਪੋਸਟਰ ਮੁਹਿੰਮ ਦਾ ਸੇਕ ਕੇਂਦਰ ਅਤੇ ਰਾਜ ਸਰਕਾਰ ਦੋਹਾਂ ਨੂੰ ਹੀ ਝੱਲਣਾ ਪਿਆ ਜਿਸ ਦੇ ਪ੍ਰਭਾਵ ਸਦਕਾ ਹੁਣ ਕੇਂਦਰ ਸਰਕਾਰ ਨਵੀ ਪੈਨਸ਼ਨ ਸਕੀਮ ਵਿੱਚ ਸੋਧ ਕਰਨ ਜਾ ਰਹੀ ਹੈ।

ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਐਨ ਪੀ ਐਸ ਦੇ ਮੁੱਦੇ ਤੇ ਚੋਣਾਂ ਤੋਂ ਪਹਿਲਾਂ ਬਣਾਈ ਸੋਮਾਨਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਨੂੰ ਕਹਿ ਰਹੇ ਹਨ ਜਦਕਿ ਪੰਜਾਬ ਦੇ ਦੋ ਲੱਖ ਅਤੇ ਦੇਸ਼ ਦੇ ਇੱਕ ਕਰੋੜ ਨਵੀ ਪੈਨਸ਼ਨ ਸਕੀਮ ਆਉਂਦੇ ਦਾ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਸਪਸ਼ਟ ਸੁਨੇਹਾ ਕਿ ਸ਼ੇਅਰ ਬਜ਼ਾਰ ਅਧਾਰਿਤ ਪੈਨਸ਼ਨ ਸਕੀਮ ਸਿਰਫ ਕਾਰਪੋਰੇਟਾ ਦੇ ਹੀ ਹਿੱਤ ਪੂਰ ਸਕਦੀ ਹੈ , ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਨਹੀ ਕਰ ਸਕਦੀ?

ਉੱਨਾਂ ਕਿਹਾ ਕਿ ਕਰਮਚਾਰੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਿਵਲ ਸਰਵਿਸ ਰੂਲ 1972 ਵਾਲੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ 2004 ਵਿੱਚ ਐਨਪੀਐਸ ਥੋਪਣ ਸਮੇਂ ਸਾਥੋਂ ਖੋਹ ਲਈ ਸੀ ਉਹੀ ਪੁਰਾਣੀ ਪੈਨਸ਼ਨ ਚਾਹੁੰਦੇ ਹਨ। ਨਵੀਂ ਪੈਨਸ਼ਨ ਸਕੀਮ ਜਿਸ ਨੂੰ ਅਸੀਂ ਰੱਦ ਕਰ ਚੁੱਕੇ ਹਾਂ ਅਤੇ ਜੇਕਰ ਕੇਂਦਰ ਸਰਕਾਰ ਇਸ ਵਿੱਚ ਸੋਧ ਵਿਰੋਧ ਦੇ ਬਾਵਜੂਦ ਕਰਦੀ ਹੈ ਤਾਂ ਜਲਦ ਹੀ ਜੇ ਐਫ ਆਰ ਓ ਪੀ ਐਸ ਦੇ ਬੈਨਰ ਹੇਠ ਦਿੱਲੀ ਵਿਖੇ ਮੀਟਿੰਗ ਕਰ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।

ਕਮੇਟੀ ਦੇ ਸਰਪ੍ਰਸਤ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਪਟਿਆਲਾ, ਸ਼ਿਵਪ੍ਰੀਤ ਪਟਿਆਲਾ, ਭੀਮ ਸਿੰਘ ਸਮਾਣਾ,ਹਾਕਮ ਸਿੰਘ ਖਨੌੜਾ,ਨਿਰਭੈ ਸਿੰਘ ਘਨੋਰ, ਹਰਦੀਪ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਸਿੱਧੂ, ਜਸਵੰਤ ਸਿੰਘ ਛੀਟਾਵਾਲਾ, ਜਸਵਿੰਦਰ ਸ਼ਰਮਾ,ਟੈਨੀ ਗੋਇਲ, ਗੁਰਵਿੰਦਰ ਸਿੰਘ ਜਨੇਹੇੜੀਆਂ, ਗੁਰਪ੍ਰੀਤ ਸਿੰਘ ਮਿਰਜ਼ਾਪੁਰ, ਗੁਰਪ੍ਰੀਤ ਸਿੰਘ ਵਜੀਦਪੁਰ, ਜਸਵੀਰ ਸਿੰਘ ਪਟਿਆਲਾ,ਦਲਵੀਰ ਕਲਿਆਣ, ਮੰਗਾਂ ਰਾਮ ,ਪ੍ਰਦੀਪ ਕੁਮਾਰ ਹਸਨਪੁਰ ਕੰਬੋਆ, ਕੁਲਜੀਤ ਸਿੰਘ ਅਲੀਪੁਰ ਸਿੱਖਾਂ, ਯਾਦਵਿੰਦਰ ਸਿੰਘ ਬਿੰਜਲ , ਜੁਗਪ੍ਰਗਟ ਸਿੰਘ, ਹਰਵਿੰਦਰ ਸੰਧੂ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *