ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਦੇ ਮੁਲਾਜ਼ਮ ਮਨਾਉਣਗੇ ਕਾਲੀ ਦੀਵਾਲੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਅੱਜ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ ਵੱਲੋਂ ਸੂਬਾ ਪੱਧਰੀ ਆਨਲਾਈਨ ਮੀਟਿੰਗ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ।
ਫ਼ਰੰਟ ਆਗੂਆਂ ਨੇ ਸਰਕਾਰ ਤੋਂ ਨਾ ਖ਼ੁਸ਼ੀ ਜ਼ਾਹਿਰ ਕਰਦਿਆਂ ਆਖਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੇਂਦਰੀ ਸਕੇਲਾਂ ਦਾ ਵਿਰੋਧ ਕਰਨ ਵਾਲੀ ਆਮ ਲੋਕਾਂ ਦੀ ਆਮ ਸਰਕਾਰ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨਾਲ ਵੱਡੇ ਪੱਧਰ ਤੇ ਬੇਇਨਸਾਫ਼ੀ ਕਰ ਰਹੀ ਹੈ।
ਕੇਂਦਰੀ ਸਕੇਲਾਂ ਦਾ ਨਾਮ ਤੇ ਜੁਲਾਈ 2020 ਤੋਂ ਬਾਅਦ ਵੱਖ ਵੱਖ ਵਿਭਾਗਾਂ ਭਰਤੀ ਹੋਏ ਮੁਲਾਜ਼ਮਾਂ ਨੂੰ ਲੰਗੜੇ ਸਕੇਲ ਕਹਿ ਲਓ ਜਾਂ ਫਿਰ ਅਧੂਰੇ ਸਕੇਲ ਦਿੱਤੇ ਜਾਂ ਰਹੇ ਹਨ,ਜਿਸ ਕਰਕੇ ਏਨਾ ਮੁਲਾਜ਼ਮਾਂ ਨੂੰ ਹਰ ਮਹੀਨੇ 15 ਹਜ਼ਾਰ ਤੋਂ 20 ਹਜ਼ਾਰ ਦਾ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਘਰਾਂ ਦੇ ਗੁਜ਼ਾਰੇ ਬਹੁਤ ਮੁਸ਼ਕਿਲ ਨਾਲ ਚੱਲ ਰਹੇ ਹਨ।
ਇਸ ਲਈ ਫ਼ਰੰਟ ਆਗੂਆਂ ਨੇ ਸੰਕੇਤਕ ਪ੍ਰਦਰਸ਼ਨ ਰਾਹੀਂ ਕਾਲੀ ਦੀਵਾਲੀ ਮਨਾਉਣ ਦਾ 30 ਅਕਤੂਬਰ ਨੂੰ ਐਲਾਨ ਕੀਤਾ ਹੈ। ਜਿਸ ਤਹਿਤ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਆਪਣੇ ਡਿਊਟੀ ਵਾਲੇ ਸਥਾਨਾਂ ਤੇ ਕਾਲੇ ਬਿੱਲੇ ਤੇ ਕਾਲੇ ਰੀਬਨ ਬੰਨ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਗਏ।
ਇਸ ਸਮੇਂ ਸੂਬਾ ਕਨਵੀਨਰ ਸ਼ਲਿੰਦਰ ਕੰਬੋਜ,ਯੁੱਧਜੀਤ ਸਿੰਘ,ਸੰਦੀਪ ਸਿੰਘ, ਸੱਸਪਾਲ ਸਿੰਘ, ਨਵਜੀਵਨ ਸਿੰਘ,ਸੁਰਿੰਦਰਪਾਲ ਸਿੰਘ, ਕੁਲਦੀਪ ਸਿੰਘ, ਤਰਸੇਮ ਸਿੰਘ, ਅੰਕਿਤ ਵਰਮਾ, ਰਸਪਾਲ ਸਿੰਘ, ਸੁਮਿਤ ਕੰਬੋਜ,ਨਿਰਮਲ ਜ਼ੀਰਾ,ਜੱਗਾ ਬੋਹਾ, ਰਵਿੰਦਰ ਕੰਬੋਜ,ਬੂਟਾ ਸਿੰਘ, ਬਲਕਾਰ ਸਿੰਘ,ਸੰਜੀਵ ਕੁਮਾਰ, ਪਵਿੱਤਰਪਾਲ ਸਿੰਘ, ਆਦਿ ਆਗੂ ਹਾਜ਼ਰ ਸਨ ।