Canada Breaking: ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਦੀ ਮੌਤ

All Latest NewsGeneral NewsNews FlashPunjab NewsTop BreakingTOP STORIES

 

Canada Breaking: ਪਰਿਵਾਰ ਨੇ ਮਿਹਨਤ ਮਜਦੂਰੀ ਤੇ ਕਰਜਾ ਲੈ ਕੇ ਆਪਣੀ ਧੀ ਨੂੰ ਭੇਜਿਆ ਸੀ ਕੈਨੇਡਾ

ਮਲੇਰਕੋਟਲਾ

Canada Breaking: ਮਾਲੇਰਕੋਟਲਾ ਦੇ ਪਿੰਡ ਮਾਣਕੀ ਦੀ ਇੱਕ 24 ਸਾਲਾ ਨੌਜਵਾਨ ਲੜਕੀ ਦੀ ਕਨੇਡਾ ਵਿਖੇ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਹੈ।ਪਿੰਡ ਮਾਣਕੀ ਨਿਵਾਸੀ ਮ੍ਰਿਤਕ ਲੜਕੀ ਅਨੂੰ ਮਾਲੜਾ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਭੁੱਬਾ ਮਰਦਿਆਂ ਦੱਸਿਆ ਕਿ ਉਹਨਾਂ ਦੀ ਹੋਣਹਾਰ ਪੁੱਤਰੀ ਅਨੂੰ ਕਰੀਬ ਚਾਰ ਸਾਲ ਪਹਿਲਾਂ ਦੀ ਪੜਾਈ ਕਰਨ ਤੇ ਅਪਣੇ ਚੰਗੇ ਭਵਿੱਖ ਦੇ ਲਈ ਕਨੇਡਾ ਗਈ ਸੀ ਅਤੇ ਉਹ ਹੁਣ ਵਰਕ ਪਰਮਿਟ ਤੇ ਕੰਮ ਕਰ ਰਹੀ ਸੀ।

ਪਰ ਅੱਜ ਉਹਨਾਂ ਨੂੰ ਦੁਪਿਹਰ ਮੌਕੇ ਫੋਨ ਆਇਆ ਕਿ ਅਨੂੰ ਇਸ ਦੁਨੀਆਂ ਤੇ ਨਹੀਂ ਰਹੀ।ਉਹਨਾਂ ਦੱਸਿਆ ਕਿ ਲੜਕਿਆਂ ਵਾਂਗ ਬਣ ਕੇ ਰਹਿਣ ਤੇ ਦਲੇਰ ਧੀ ਅਨੂੰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਪਰ ਲੰਘੇ ਦਿਨ ਹੀ ਉਸਦੀ ਮਾਂ ਨਾਲ ਫੋਨ ਤੇ ਗੱਲਬਾਤ ਹੋਈ ਤੇ ਉਹ ਬਿਲਕੁਲ ਠੀਕ ਸੀ। ਦੱਸਣਯੋਗ ਹੈ ਕਿ ਅਨੂੰ ਮਾਲੜਾ ਦੇ ਇੱਕ ਵੱਡੀ ਭੈਣ ਜੋ ਕਿ ਕੈਨੇਡਾ ਵਿੱਚ ਹੀ ਹੈ ਅਤੇ ਇੱਕ ਛੋਟਾ ਭਰਾ ਮਾਤਾ ਪਿਤਾ ਕੋਲ ਰਹਿ ਰਿਹਾ ਹੈ।

ਇਸ ਮੌਕੇ ਮੋਜੂਦ ਪਿੰਡ ਦੇ ਪਤਵੰਤੇ ਸੁਖਮਿੰਦਰ ਸਿੰਘ ਆੜਤੀਆ,ਸੁਖਦਰਸਨ ਸਿੰਘ ਰਾਣੂ ਨੇ ਕਿਹਾ ਕਿ ਇਹ ਪਰਿਵਾਰ ਮਿਹਨਤ ਕਰਨ ਵਾਲਾ ਪਰਿਵਾਰ ਹੈ ਅਤੇ ਲੜਕੀ ਦਾ ਪਿਤਾ ਬੋਰਾਂ ਦਾ ਸਮਾਨ ਵੇਚਣ ਵਾਲਾ ਛੋਟਾ ਦੁਕਾਨਦਾਰ ਹੈ, ਜਿਸਨੇ ਮਿਹਨਤ ਮਜਦੂਰੀ ਤੇ ਕਰਜਾ ਲੈ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਪਰਿਵਾਰ ਦੀ ਤਰੱੱਕੀ ਲਈ ਯੋਗਦਾਨ ਪਾ ਸਕੇ।

ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ ਉਹਨਾਂ ਸਰਕਾਰ ਤੇ ਮਦਦਗਾਰਾਂ ਤੋਂ ਅਪੀਲ ਕੀਤੀ ਕਿ ਨੋਵਾ ਸਕੋਪੀਆ ਕਨੇਡਾ ਵਿਖੇ ਅਨੂੰ ਮਾਲੜਾ ਦੀ ਮ੍ਰਿਤਕ ਦੇਹ ਪੰਜਾਬ ਦੀ ਮਾਂ ਮਿੱਟੀ ਨੂੰ ਉਡੀਕ ਰਹੀ ਹੈ ਅਤੇ ਪਰਿਵਾਰ ਦੀ ਵੀ ਇੱਛਾ ਹੈ ਕਿ ਅਨੂੰ ਦੀ ਮਿੱਟੀ ਉਸਦੇ ਪਿੰਡ ਮਾਣਕੀ ਪੰਜਾਬ ਦੀ ਮਿੱਟੀ ਵਿੱਚ ਮਿਲੇ।

ਉਹਨਾਂ ਕਿਹਾ ਕਿ ਪਰਿਵਾਰ ਸਮਰੱਥ ਨਹੀਂ ਹੈ ਕੇ ਉਹ ਅਨੂੰ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਖਰਚਾ ਕਰ ਸਕੇ ਤੇ ਅਜਿਹੇ ਵਿੱਚ ਸੂਬਾ ਸਰਕਾਰ ਆਪਣਾ ਫਰਜ ਅਦਾ ਕਰੇ ਤਾਂ ਜੋ ਮਾਪੇ ਤੇ ਪਿੰਡ ਵਾਸੀ ਮ੍ਰਿਤਕ ਅਨੂ ਮਾਲੜਾ ਨੂੰ ਅੰਤਿਮ ਵਿਦਿਇਗੀ ਦੇ ਕੇ ਉਸਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਨਿਭਾ ਸਕਣ।

 

Media PBN Staff

Media PBN Staff

Leave a Reply

Your email address will not be published. Required fields are marked *