ਵੱਡੀ ਖ਼ਬਰ: IAS ਮਹਿੰਦਰ ਸਿੰਘ ਦੇ ਘਰ ED ਦੀ ਛਾਪੇਮਾਰੀ, ਕਰੋੜਾਂ ਦੇ ਹੀਰੇ ਅਤੇ ਸੋਨਾ ਬਰਾਮਦ
IAS ਅਧਿਕਾਰੀ ਮਹਿੰਦਰ ਸਿੰਘ ਦੇ ਘਰ ‘ਤੇ ਛਾਪੇ ਦੇ ਦੌਰਾਨ 12 ਕਰੋੜ ਦੇ ਹੀਰੇ, 7 ਕਰੋੜ ਦਾ ਸੋਨਾ ਅਤੇ 1 ਕਰੋੜ ਰੁਪਏ ਨਕਦ ਬਰਾਮਦ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਦੇਸ਼ ਭਰ ਵਿਚ ਵੱਡੀ ਛਾਪੇਮਾਰੀ ਕਰਦਿਆਂ ਲੋਟਸ 300 ਪ੍ਰਾਜੈਕਟਸ ਨਾਲ ਜੁੜੇ ਕਈ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ।
ਇਹ ਛਾਪੇਮਾਰੀ ਦਿੱਲੀ, ਨੋਇਡਾ, ਚੰਡੀਗੜ੍ਹ ਅਤੇ ਮੇਰਠ ਸਮੇਤ ਕਈ ਸਥਾਨਾਂ ‘ਤੇ ਕੀਤੀ ਗਈ।
ਚੰਡੀਗੜ੍ਹ ਵਿੱਚ, ਸਾਬਕਾ IAS ਅਧਿਕਾਰੀ ਮਹਿੰਦਰ ਸਿੰਘ ਦੇ ਘਰ ‘ਤੇ ਛਾਪੇ ਦੇ ਦੌਰਾਨ 12 ਕਰੋੜ ਦੇ ਹੀਰੇ, 7 ਕਰੋੜ ਦਾ ਸੋਨਾ ਅਤੇ 1 ਕਰੋੜ ਰੁਪਏ ਨਕਦ ਬਰਾਮਦ ਕੀਤਾ ਗਿਆ।
ਈ ਡੀ ਦੇ ਮੁਤਾਬਕ, ਇਹ ਮਾਮਲਾ ਲਗਭਗ 300 ਕਰੋੜ ਰੁਪਏ ਦੇ ਘੁਟਾਲੇ ਨਾਲ ਸੰਬੰਧਿਤ ਹੈ, ਜਿਸ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਮਹਿੰਦਰ ਸਿੰਘ ਦੇ ਘਰੋਂ ਇੱਕ ਹੀਰਾ ਵੀ ਬਰਾਮਦ ਹੋਇਆ ਹੈ, ਜਿਸ ਦੀ ਕੀਮਤ 5 ਕਰੋੜ ਰੁਪਏ ਹੈ।
ਇਸ ਤੋਂ ਇਲਾਵਾ, ਮੇਰਠ ਵਿੱਚ ਵੱਡੇ ਬਿਲਡਰ ਅਤੇ ਐਕਸਪੋਰਟਰ ਆਦਿਤਯ ਗੁਪਤਾ ਦੇ ਘਰਾਂ ‘ਤੇ ਵੀ ਛਾਪੇ ਪਏ, ਜਿੱਥੇ 5 ਕਰੋੜ ਰੁਪਏ ਤੋਂ ਵੱਧ ਦੇ ਹੀਰੇ ਅਤੇ ਗਹਿਣੇ ਬਰਾਮਦ ਹੋਏ ਹਨ।
ਇਸ ਮੁਹਿੰਮ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਤੇ ਤਲਬ ਕੀਤੇ ਜਾਣ ਦੀ ਸੰਭਾਵਨਾ ਹੈ।