ਵੱਡੀ ਖ਼ਬਰ: ਮਹਿਲਾ ਅਫ਼ਸਰ ਦੇ ਘਰੋਂ ਮਿਲੇ ਲੱਖਾਂ ਰੁਪਏ, ਵਿਜੀਲੈਂਸ ਵੱਲੋਂ ਗ੍ਰਿਫਤਾਰ

All Latest NewsNational NewsNews FlashTop BreakingTOP STORIES

 

Punjabi News- ਜ਼ਮੀਨੀ ਘੁਟਾਲੇ (Land Scam) ਦਾ ਪਰਦਾਫਾਸ਼ ਕਰਦਿਆਂ ਹੋਇਆ ਵਿਜੀਲੈਂਸ ਦੇ ਵੱਲੋਂ ਇੱਕ ਮਹਿਲਾ ਅਫ਼ਸਰ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਅਸਾਮ ਸਿਵਲ ਸੇਵਾ (ACS) ਦੀ 2019 ਬੈਚ ਦੀ ਅਧਿਕਾਰੀ ਨੂਪੁਰ ਬੋਰਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਬਾਰਪੇਟਾ ਜ਼ਿਲ੍ਹੇ ਵਿੱਚ ਆਪਣੀ ਤਾਇਨਾਤੀ ਦੌਰਾਨ ਹਿੰਦੂ ਪਰਿਵਾਰਾਂ ਅਤੇ ਧਾਰਮਿਕ ਟਰੱਸਟਾਂ ਦੀਆਂ ਜ਼ਮੀਨਾਂ ਗੈਰ-ਕਾਨੂੰਨੀ ਢੰਗ ਨਾਲ ਮੁਸਲਮਾਨਾਂ ਨੂੰ ਤਬਦੀਲ ਕਰ ਦਿੱਤੀਆਂ।

ਰਿਪੋਰਟਾਂ ਮੁਤਾਬਿਕ, ਨੂਪੁਰ ਬੋਰਾ 2019 ਬੈਚ ਦੀ ਇੱਕ ACS ਅਧਿਕਾਰੀ ਹੈ। ਉਹ ਕਾਰਬੀ ਆਂਗਲੋਂਗ ਅਤੇ ਬਾਰਪੇਟਾ ਵਰਗੇ ਜ਼ਿਲ੍ਹਿਆਂ ਵਿੱਚ ਸਰਕਲ ਅਫਸਰ ਵਜੋਂ ਕੰਮ ਕਰ ਚੁੱਕੀ ਹੈ। ਮੌਜੂਦਾ ਸਮੇਂ ਉਹ ਕਾਮਰੂਪ ਜ਼ਿਲ੍ਹੇ ਦੇ ਗੋਰੋਈਮਾਰੀ ਵਿੱਚ ਤਾਇਨਾਤ ਸੀ ।

ਬੋਰਾ ‘ਤੇ ਦੋਸ਼ ਹਨ ਕਿ ਬਾਰਪੇਟਾ ਵਿੱਚ ਤਾਇਨਾਤੀ ਦੌਰਾਨ ਉਨ੍ਹਾਂ ਨੇ, ਹਿੰਦੂ ਪਰਿਵਾਰਾਂ ਦੀ ਕਰੋੜਾਂ ਰੁਪਏ ਦੀ ਜ਼ਮੀਨ ਦੇ ਦਸਤਾਵੇਜ਼ ਗੈਰ-ਕਾਨੂੰਨੀ ਢੰਗ ਨਾਲ ਮੁਸਲਿਮ ਵਿਅਕਤੀਆਂ ਦੇ ਨਾਂ ‘ਤੇ ਤਬਦੀਲ ਕੀਤੇ। ਸਰਕਾਰੀ ਅਤੇ ‘ਸਤਰਾ’ (ਧਾਰਮਿਕ ਟਰੱਸਟ) ਦੀਆਂ ਜ਼ਮੀਨਾਂ ਵੀ ਸ਼ੱਕੀ ਲੋਕਾਂ ਨੂੰ ਵੇਚ ਦਿੱਤੀਆਂ। ਜ਼ਮੀਨ ਨਾਲ ਜੁੜੇ ਕੰਮਾਂ ਲਈ ਇੱਕ ‘ਰੇਟ ਕਾਰਡ’ ਚਲਾ ਰੱਖਿਆ ਸੀ, ਜਿਸ ਵਿੱਚ ਰਿਸ਼ਵਤ ਲੈ ਕੇ ਰਿਕਾਰਡ ਵਿੱਚ ਬਦਲਾਅ ਕੀਤਾ ਜਾਂਦਾ ਸੀ।

ਛਾਪੇਮਾਰੀ ਵਿੱਚ ਮਿਲਿਆ ਕਰੋੜਾਂ ਦਾ ਖਜ਼ਾਨਾ

ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਵਿਸ਼ੇਸ਼ ਵਿਜੀਲੈਂਸ ਟੀਮ (Special Vigilance Team) ਪਿਛਲੇ ਛੇ ਮਹੀਨਿਆਂ ਤੋਂ ਨੂਪੁਰ ਬੋਰਾ ‘ਤੇ ਨਜ਼ਰ ਰੱਖ ਰਹੀ ਸੀ। ਸੋਮਵਾਰ ਨੂੰ ਉਨ੍ਹਾਂ ਦੇ ਗੁਹਾਟੀ ਸਥਿਤ ਘਰ ‘ਤੇ ਛਾਪਾ ਮਾਰਿਆ ਗਿਆ, ਜਿਸ ਵਿੱਚ ਟੀਮ ਨੂੰ ਵੱਡੀ ਸਫਲਤਾ ਮਿਲੀ:

1. ਕੈਸ਼: ਲਗਭਗ 92 ਲੱਖ ਰੁਪਏ ਨਕਦ ਬਰਾਮਦ ਹੋਏ ।

2. ਸੋਨਾ: 1 ਕਰੋੜ ਰੁਪਏ ਤੋਂ ਵੱਧ ਦੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ।

3. ਕੁੱਲ ਜਾਇਦਾਦ: ਬਰਾਮਦਗੀ ਦੀ ਕੁੱਲ ਕੀਮਤ ਲਗਭਗ 2 ਕਰੋੜ ਰੁਪਏ ਦੱਸੀ ਗਈ ਹੈ।

ਵਿਜੀਲੈਂਸ ਵੱਲੋਂ ਛਾਪੇਮਾਰੀ ਤੋਂ ਬਾਅਦ ਨੂਪੁਰ ਬੋਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਫਿਲਹਾਲ ਪੁਲਿਸ ਹਿਰਾਸਤ ਵਿੱਚ ਹਨ। ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਸਹਿਯੋਗੀ ਲਾਟ ਮੰਡਲ ਸੂਰਜੀਤ ਡੇਕਾ ਦੇ ਘਰ ਵੀ ਛਾਪਾ ਮਾਰਿਆ ਹੈ।

ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸਪੱਸ਼ਟ ਕਿਹਾ ਹੈ ਕਿ ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਜ਼ਮੀਨ ਤਬਾਦਲੇ ਦੇ ਮਾਮਲਿਆਂ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਜਾਂਚ ਪੂਰੀ ਹੋਣ ਤੱਕ ਕੋਈ ਰਾਹਤ ਨਹੀਂ ਮਿਲੇਗੀ ।

 

Media PBN Staff

Media PBN Staff

Leave a Reply

Your email address will not be published. Required fields are marked *