ਬਲਾਕ ਪੱਧਰੀ ਕੁੱਕ-ਕਮ-ਹੈਲਪਰਜ਼ ਦੇ ਕੁਕਿੰਗ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਸਤੀਏ ਵਾਲ਼ਾ ਵਿਖੇ ਕਰਵਾਏ ਗਏ
ਬਲਾਕ ਪੱਧਰੀ ਕੁੱਕ-ਕਮ-ਹੈਲਪਰਜ਼ ਦੇ ਕੁਕਿੰਗ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਸਤੀਏ ਵਾਲ਼ਾ ਵਿਖੇ ਕਰਵਾਏ ਗਏ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਫ਼ਿਰੋਜ਼ਪੁਰ ਸ਼੍ਰੀਮਤੀ ਸੁਨੀਤਾ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ) ਸ਼੍ਰੀ ਕੋਮਲ ਅਰੋੜਾ ਦੀ ਰਹਿਨੁਮਾਈ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਏ ਵਾਲ਼ਾ ਸ਼੍ਰੀਮਤੀ ਦਲਜੀਤ ਕੌਰ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਤੀਏ ਵਾਲ਼ਾ ਵਿੱਚ ਬਲਾਕ ਸਤੀਏ ਵਾਲ਼ਾ ਦੇ ਬਲਾਕ ਪੱਧਰੀ ਕੁੱਕ-ਕਮ-ਹੈਲਪਰਜ਼ ਦੇ ਕੁਕਿੰਗ ਮੁਕਾਬਲੇ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਵਿੱਚ ਬਲਾਕ ਦੇ ਵੱਖ-ਵੱਖ ਸੈਂਟਰਾਂ ਦੀਆਂ ਜੇਤੂ ਕੁੱਕ-ਕਮ-ਹੈਲਪਰਜ਼ ਵੱਲੋਂ ਭਾਗ ਲਿਆ ਗਿਆ। ਇਹਨਾ ਮੁਕਾਬਲਿਆਂ ਬਾਰੇ ਦੱਸਦੇ ਹੋਏ ਏ.ਬੀ.ਐਮ. ਸ਼੍ਰੀਮਤੀ ਮੋਨਿਕਾ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਖਾਣੇ ਦੀ ਕੁਆਲਟੀ ਦੇ ਨਾਲ਼-ਨਾਲ਼ ਕੁੱਕ-ਕਮ-ਹੈਲਪਰਜ਼ ਵੱਲੋਂ ਸਾਫ਼-ਸਫ਼ਾਈ, ਖਾਣਾ ਬਣਾਉਣ ਦੀ ਪ੍ਰਕਿਰਿਆ, ਕੁਕਿੰਗ ਸਕਿਲਜ਼ ਅਤੇ ਐਪਰਨ-ਸਿਰ ਢੱਕਣਾ ਆਦਿ ਨੂੰ ਧਿਆਨ ਵਿੱਚ ਰੱਖਿਆ ਗਿਆ। ਇਹਨਾਂ ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਬਲਾਕ ਏ.ਬੀ.ਐਮ. ਸ਼੍ਰੀਮਤੀ ਮੋਨਿਕਾ, ਸੀ.ਐੱਚ.ਟੀ. ਜੀਵਨ ਸ਼ਰਮਾਂ ਅਤੇ ਐੱਚ.ਟੀ. ਬਲਕਾਰ ਸਿੰਘ ਨੇ ਨਿਭਾਈ। ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ ਦੀ ਕੁੱਕ-ਕਮ-ਹੈਲਪਰ ਰਾਜਵੀਰ ਕੌਰ ਨੇ ਪਹਿਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਜੀਦਪੁਰ ਦੀ ਕੁੱਕ-ਕਮ-ਹੈਲਪਰ ਰਣਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਜੇਤੂ ਅਤੇ ਭਾਗ ਲੈਣ ਵਾਲੀਆਂ ਕੁੱਕ-ਕਮ-ਹੈਲਪਰਜ਼ ਨੂੰ ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ।
ਇਸ ਸਮਾਗਮ ਵਿੱਚ ਬਲਾਕ ਲੇਖਾਕਾਰ ਲਖਮੀਰ ਸਿੰਘ, ਡਾਟਾ ਐਂਟਰੀ ਆਪਰੇਟਰ ਪੂਜਾ ਅਤੇ ਹਰਪ੍ਰੀਤ ਕੌਰ, ਸਿਮਰਜੀਤ ਕੌਰ, ਸੀ.ਐੱਚ.ਟੀ. ਨਵਦੀਪ ਕੁਮਾਰ, ਸੀ.ਐੱਚ.ਟੀ. ਰੀਤੂ ਬਾਲਾ, ਸੀ.ਐੱਚ.ਟੀ. ਗੁਣਵੰਤ ਕੌਰ, ਸੀ.ਐੱਚ.ਟੀ. ਕੁਲਵੰਤ ਸਿੰਘ, ਰਾਜਵੀਰ ਕੌਰ, ਸੰਦੀਪ ਚੌਧਰੀ, ਜਸਵਿੰਦਰ ਕੌਰ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਬਿੰਦੂ ਰਾਣੀ, ਕਸ਼ਮੀਰ ਸਿੰਘ, ਨੇਹਾ ਢੀਂਗਰਾ, ਜਗਸੀਰ ਕੁਮਾਰ ਅਤੇ ਤਲਵਿੰਦਰ ਸਿੰਘ ਖਾਲਸਾ ਵੱਲੋਂ ਸ਼ਿਰਕਤ ਕੀਤੀ ਗਈ।

