4161 ਅਧਿਆਪਕਾਂ ਦੀਆਂ ਬਦਲੀਆਂ ਅਤੇ ਪੰਜਾਬ ਪੇਅ ਸਕੇਲ ਬਹਾਲੀ ਸਬੰਧੀ ਹੋਈ ਅਹਿਮ ਮੀਟਿੰਗ
Punjab News:
4161 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਮਿਉਂਸੀਪਲ ਗਾਂਧੀ ਪਾਰਕ ਤਰਨਤਾਰਨ ਸਾਹਿਬ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਖ ਮੁੱਦੇ ਬਦਲੀਆਂ ਸੰਬੰਧੀ ਅਤੇ ਪੰਜਾਬ ਪੇਅ ਸਕੇਲ ਬਹਾਲੀ ਸੰਬੰਧੀ ਗੱਲਬਾਤ ਕੀਤੀ ਗਈ ਅਤੇ ਠੋਸ ਰਣਨੀਤੀ ਤਿਆਰ ਕਰਨ ਲਈ ਵਿਚਾਰ ਚਰਚਾ ਕੀਤੀ ਗਈ।
ਇਸ ਦੌਰਾਨ 4161 ਸੂਬਾ ਕਮੇਟੀ ਦਾ ਪੁਨਰਗਠਨ ਵੀ ਕੀਤਾ ਗਿਆ, ਜਿਸ ਵਿੱਚ ਸਰਵਸੰਮਤੀ ਨਾਲ ਸੰਦੀਪ ਸਿੰਘ ਗਿੱਲ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਰਸ਼ਪਾਲ ਜਲਾਲਾਬਾਦ ਸੀਨੀਅਰ ਮੀਤ ਪ੍ਰਧਾਨ, ਗੁਰਧਿਆਨ ਸਿੰਘ ਪਾਤੜਾਂ ਜਨਰਲ ਸਕੱਤਰ, ਗੁਰਦਾਸ ਸਿੰਘ ਮਾਨਸਾ ਪ੍ਰੈਸ ਸਕੱਤਰ ਨਿਯੁਕਤ ਕੀਤੇ ਗਏ।
ਜਿਲ੍ਹਾ ਤਰਨਤਾਰਨ ਦੀ ਜਿਲ੍ਹਾ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਲਵਦੀਪ ਸਿੰਘ ਜਿਲ੍ਹਾ ਪ੍ਰਧਾਨ, ਸੁਖਪਾਲ ਕੌਰ,ਬਿਕਰਮਜੀਤ ਸਿੰਘ,ਲਵਦੀਪ ਵਲਟੋਹਾ, ਰਾਜਪਾਲ ਅਤੇ ਵਰਿੰਦਰ ਸਿੰਘ ਕਮੇਟੀ ਮੈਂਬਰ ਨਿਯੁਕਤ ਕੀਤੇ ਗਏ।
ਭਰਾਤਰੀ ਜਥੇਬੰਦੀ ਦੇ ਤੌਰ ਤੇ ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਤਰਨਤਾਰਨ ਦੇ ਜਿਲ੍ਹਾ ਪ੍ਰਧਾਨ ਪਰਤਾਪ ਸਿੰਘ ਠੱਠਗੜ੍ਹ ਸਾਥੀਆਂ ਸਮੇਤ ਸ਼ਾਮਿਲ ਹੋਏ। ਇਸ ਤੋਂ ਇਲਾਵਾ 6635 ਤੋਂ ਸੂਬਾ ਪ੍ਰਧਾਨ ਦੀਪਕ ਕੰਬੋਜ, ਸ਼ਲਿੰਦਰ ਕੰਬੋਜ,ਸੁਮਿਤ ਕੰਬੋਜ ਅਤੇ ਸਾਥੀ, 2392 ਤੋਂ ਸੂਬਾ ਪ੍ਰਧਾਨ ਯੁੱਧਜੀਤ ਬਠਿੰਡਾ ਅਤੇ ਸਾਥੀ ਸ਼ਾਮਿਲ ਹੋਏ।

