Flood Punjab: ਸਤਲੁਜ ਦੀ ਮਾਰ ਹੇਠ ਉਸਾਰੀ ਕਿਰਤੀਆਂ ਦੇ ਘਰ; ਸਰਕਾਰ 1 ਲੱਖ ਰੁਪਏ ਤੁਰੰਤ ਦੇਵੇ ਮੁਆਵਜ਼ਾ
Flood Punjab: ਉਸਾਰੀ ਕਿਰਤੀਆਂ ਦੇ ਕੱਚੇ ਅਤੇ ਪੱਕੇ ਡਿੱਗੇ ਮਕਾਨਾਂ ਦਾ 1 ਲੱਖ ਮੁਆਵਜ਼ਾ ਤੁਰੰਤ ਦਿੱਤਾ ਜਾਵੇ:-ਐਡਵੋਕੇਟ ਢਾਬਾਂ, ਜੰਮੂ ਰਾਮ ਬੰਨਵਾਲਾ
Flood Punjab: ਉਸਾਰੀ ਕਿਰਤੀ ਲਾਭਪਾਤਰੀਆਂ ਦੇ ਬੱਚਿਆਂ ਨੂੰ ਡਬਲ ਵਜ਼ੀਫੇ ਦੇ ਫਾਰਮ ਤੇ ਦਸਤਖਤ ਕਰਨ ਤੋਂ ਨਾਂਹ ਨਾ ਕਰਨ ਵਿਦਿਅਕ ਅਦਾਰੇ: ਛੱਪੜੀਵਾਲਾ,ਧੁੰਨਕੀਆਂ
ਫਾਜ਼ਿਲਕਾ/ਮੰਡੀ ਘੁਬਾਇਆ (ਰਣਬੀਰ ਕੌਰ ਢਾਬਾਂ)
ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਰਜਿ:) ਏਟਕ ਜ਼ਿਲ੍ਹਾ ਫਾਜ਼ਿਲਕਾ ਦੇ ਆਗੂਆਂ ਦੀ ਇੱਕ ਮੀਟਿੰਗ ਅਸਿਸਟੈਂਟ ਲੇਬਰ ਕਮਿਸ਼ਨਰ ਫਾਜ਼ਿਲਕਾ ਨਾਲ ਕੀਤੀ ਗਈ। ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਉਸਾਰੀ ਕਿਰਤੀਆਂ ਦੀਆਂ ਹੱਕੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਪੰਜਾਬ ਦੇ ਲੇਬਰ ਕਮਿਸ਼ਨਰ ਨੂੰ ਏਲਸੀ ਫਾਜ਼ਿਲਕਾ ਰਾਹੀਂ ਭੇਜਿਆ ਗਿਆ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪੰਜਾਬ ਦੇ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬਣਨ ਵਾਲਾ ਨੇ ਦੱਸਿਆ ਕਿ ਅਸਿਸਟੈਂਟ ਲੇਬਰ ਕਮਿਸ਼ਨਰ ਨਾਲ ਚੱਲੀ ਇਕ ਘੰਟਾ ਮੀਟਿੰਗ ਵਿੱਚ ਏਐਲਸੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹਨਾਂ ਦੇ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣਗੇ।
ਸਾਥੀ ਢਾਬਾਂ ਅਤੇ ਬੰਨ ਵਾਲਾ ਨੇ ਕਿਹਾ ਕਿ ਭਾਰੀ ਮੀਹ ਅਤੇ ਸਤਲੁਜ ਦਰਿਆ ‘ਚ ਵਧੇ ਪਾਣੀ ਕਾਰਨ ਆਏ ਸਰਹੱਦੀ ਖੇਤਰ ‘ਚ ਹੜ੍ਹਾਂ ਕਾਰਨ ਸੈਂਕੜੇ ਉਸਾਰੀ ਕਿਰਤੀਆਂ ਦੇ ਕੱਚੇ ਅਤੇ ਪੱਕੇ ਮਕਾਨ ਡਿੱਗ ਕੇ ਢਹਿ ਢੇਰੀ ਹੋ ਗਏ ਹਨ ਜਾਂ ਕੁਝ ਮਕਾਨ ਨੁਕਸਾਨੇ ਜਾ ਚੁੱਕੇ ਹਨ।
ਉਹਨਾਂ ਦਾ ਬੀਓਸੀ ਡਬਲਿਊ ਐਕਟ ਤਹਿਤ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦਾ ਦਿੱਤਾ ਜਾਣ ਵਾਲਾ ਇਕ ਲੱਖ ਰੁਪਏ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਇਹ ਵੀ ਮੰਗ ਕੀਤੀ ਗਈ ਹੈ ਕਿ ਕਰੋਨਾ ਕਾਲ ਦੌਰਾਨ ਉਸਾਰੀ ਕਿਰਤੀਆਂ ਦਾ ਬਿਲਕੁਲ ਕੰਮ ਕਾਰ ਠੱਪ ਹੋਣ ਕਾਰਨ ਉਸ ਵਕਤ ਬੋਰਡ ਵੱਲੋਂ ਉਸਾਰੀ ਕਿਰਤੀ ਲਾਭਪਾਤਰੀ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ ਸੀ, ਉਸ ਦੀ ਤਰਜ ‘ਤੇ ਹੜ੍ਹ ਪ੍ਰਭਾਵਿਤ ਉਸਾਰੀ ਕਿਰਤੀਆਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇ ਰੂਪ ਵਿੱਚ ਦਿੱਤਾ ਜਾਵੇ ਤਾਂ ਕਿ ਉਨਾਂ ਦੀ ਕੁਝ ਸਹਾਇਤਾ ਮਿਲ ਸਕੇ।
ਇਸ ਮੌਕੇ ਸਰਬ ਪਰਤਾਜਨ ਸਭਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਛੱਪੜੀ ਵਾਲਾ ਅਤੇ ਬਲਾਕ ਜਲਾਲਾਬਾਦ ਤੇ ਮੀਤ ਪ੍ਰਧਾਨ ਸੋਨਾ ਸਿੰਘ ਧਮਕੀਆਂ ਨੇ ਕਿਹਾ ਕਿ ਉਹਨਾਂ ਦੀ ਯੂਨੀਅਨ ਦੇ ਧਿਆਨ ਵਿੱਚ ਆਇਆ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਕੁਝ ਵਿਦਿਅਕ ਅਦਾਰਿਆਂ ਵੱਲੋਂ ਵਜ਼ੀਫਿਆਂ ਦੇ ਫਾਰਮਾਂ ‘ਤੇ ਤਸਦੀਕ ਕਰਨ ਤੋਂ ਇਸ ਲਈ ਮਨਾਹੀ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਡਬਲ ਵਜ਼ੀਫਾ ਨਹੀਂ ਲੈ ਸਕਦਾ।
ਜਦੋਂਕਿ ਬੀਓਸੀਡਬਲਯੂ ਦੇ ਫੈਸਲੇ ਅਨੁਸਾਰ ਕੋਈ ਵੀ ਵਿਦਿਅਕ ਅਦਾਰਾ ਕਿਸੇ ਵੀ ਵਿਦਿਆਰਥੀ ਨੂੰ ਡਬਲ ਵਜ਼ੀਫਾ ਲੈਣ ਤੋਂ ਮਨਾਹੀ ਨਹੀਂ ਕਰ ਸਕਦਾ। ਇਸ ਸਬੰਧੀ ਅੱਜ ਉਹਨਾਂ ਵੱਲੋਂ ਇੱਕ ਲਿਖਤੀ ਪੱਤਰ ਏਐਲਸੀ ਨੂੰ ਦਿੱਤਾ ਗਿਆ ਹੈ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਵੱਲੋਂ ਵਿਦਿਅਕ ਅਦਾਰਿਆਂ ਨੂੰ ਪੱਤਰ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਦੇ ਮੀਤ ਸਕੱਤਰ ਧਰਮਿੰਦਰ ਮੁਰਕਵਾਲਾ,ਇਕਾਈ ਘੁਬਾਇਆ ਦੇ ਪ੍ਰਧਾਨ ਬਲਵਿੰਦਰ ਘੁਬਾਇਆ,ਬਲਾਕ ਅਰਨੀ ਵਾਲਾ ਤੋਂ ਅੰਜੂ ਬਾਲਾ ਭੀਮੇਸ਼ਾਹ ਜੰਡਵਾਲਾ, ਚਾਨਣ ਘੱਲੂ, ਅਜੇ ਘੁਬਾਇਆ, ਭਗਤ ਸਿੰਘ ਬੋਦੀ ਵਾਲਾ, ਖੁਸ਼ਵਿੰਦਰ ਅਤੇ ਰਾਜਪਾਲ ਕੌਰ ਭੀਮੇਸ਼ਾਹ ਜੰਡਵਾਲਾ ਹਾਜ਼ਰ ਸਨ।

