ਵੱਡੀ ਖ਼ਬਰ: ਸਿੱਖਿਆ ਵਿਭਾਗ ਵੱਲੋਂ ਸਕੂਲ ਪ੍ਰਿੰਸੀਪਲ ਸਸਪੈਂਡ
Education News- ਸਕੂਲ ਪ੍ਰਿੰਸੀਪਲ ਨੂੰ ਪੁਲਿਸ ਨੇ 6 ਅਗਸਤ 2025 ਨੂੰ ਕਰ ਲਿਆ ਸੀ ਗ੍ਰਿਫਤਾਰ
Education News- ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਇੱਕ ਸਕੂਲ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ, ਵਿਭਾਗ ਨੇ ਇਹ ਕਾਰਵਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗਾ (ਕੰ) ਮਾਨਸਾ ਦੇ ਪ੍ਰਿੰਸੀਪਲ ਅਵਤਾਰ ਸਿੰਘ ਦੇ ਵਿਰੁੱਧ ਕੀਤੀ ਹੈ।
ਸਿੱਖਿਆ ਵਿਭਾਗ ਨੇ ਆਪਣੇ ਜਾਰੀ ਹੁਕਮਾਂ ਵਿੱਚ ਕਿਹਾ ਹੈ ਕਿ ਅਵਤਾਰ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗਾ (ਕੰ) ਮਾਨਸਾ ਵਿਰੁੱਧ ਪੁਲਿਸ ਨੇ ਮੁਕੱਦਮਾ ਨੰਬਰ 48, ਮਿਤੀ 30 ਮਈ 2025 ਨੂੰ ਧਾਰਾ 420, 406 ਆਈਪੀਸੀ ਤਹਿਤ ਦਰਜ ਕੀਤਾ ਸੀ।
ਉਕਤ ਕੇਸ ਦੇ ਦਰਜ ਹੋਣ ਤੋਂ ਬਾਅਦ ਦੌਰਾਨੇ ਤਫ਼ਤੀਸ਼ ਪੁਲਿਸ ਨੇ ਮਿਤੀ 6 ਅਗਸਤ 2025 ਨੂੰ ਗ੍ਰਿਫਤਾਰ ਕਰ ਲਿਆ ਸੀ।
ਇਸ ਕਰਕੇ ਪੰਜਾਬ ਸਿਵਲ ਸੇਵਾਵ (ਸਜ਼ਾ ਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4.2 (a) ਅਨੁਸਾਰ, ਪ੍ਰਿੰਸੀਪਲ ਅਵਤਾਰ ਸਿੰਘ ਨੂੰ ਗ੍ਰਿਫਤਾਰੀ ਦੀ ਮਿਤੀ ਭਾਵ 6 ਅਗਸਤ 2025 ਤੋਂ ਮੁਅੱਤਲ ਕੀਤਾ ਜਾਂਦਾ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੁਅੱਤਲੀ ਦੌਰਾਨ ਅਵਤਾਰ ਸਿੰਘ ਦਾ ਹੈੱਡ ਕੁਆਰਟਰ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ) ਫ਼ਰੀਦਕੋਟ ਵਿਖੇ ਹੋਵੇਗਾ ਅਤੇ ਮੁਅੱਤਲੀ ਸਮੇਂ ਦੌਰਾਨ ਪ੍ਰਿੰਸੀਪਲ ਅਵਤਾਰ ਸਿੰਘ ਨੂੰ ਨਿਯਮਾਂ ਮੁਤਾਬਿਕ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ।

