Punjab Flood: ‘ਹੜ੍ਹ ਪੀੜ੍ਹਤ ਪੰਜਾਬ’ ਪੱਲੇ PM ਮੋਦੀ ਨੇ ਪਾਏ ਸਿਰਫ਼ 1600 ਕਰੋੜ, ਨੁਕਸਾਨ ਹੋਇਆ 13000 ਕਰੋੜ ਦਾ
Punjab Flood: ਇਹ ਮੋਦੀ ਪੰਜਾਬ ਨਾਲ ਮਜ਼ਾਕ ਹੈ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ….
Punjab Flood: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਏ ਸਨ। ਉਨ੍ਹਾਂ ਨੇ ਮੌਕੇ ਤੇ ਜਿੱਥੇ 1600 ਕਰੋੜ ਰੁਪਏ ਦਾ ਐਲਾਨ ਕੀਤਾ ਸੀ, ਨਾਲ ਹੀ ਉਹ ਪੰਜਾਬ ਦੇ ਇੱਕ ਮੰਤਰੀ ਨਾਲ ਭਾਸ਼ਾ ਨੂੰ ਲੈ ਕੇ ਵੀ ਬਹਿਸ ਪਏ ਸਨ।
ਖ਼ੈਰ, ਉਹ ਮਸਲਾ ਫਿਰ ਵਿਚਾਰਾਂਗੇ, ਪਰ ਹੁਣ ਮਸਲਾ ਇਹ ਹੈ ਕਿ ਪੰਜਾਬ ਦਾ ਨੁਕਸਾਨ 13000 ਕਰੋੜ (Punjab Flood) ਤੋਂ ਵੱਧ ਦਾ ਹੋਇਆ ਹੈ, ਪਰ ਕੇਂਦਰ ਸਰਕਾਰ ਨੇ ਐਲਾਨੇ ਸਿਰਫ਼ 1600 ਕਰੋੜ ਨੇ। ਜੇਕਰ ਗੁਣਾ ਘਟਾਓ ਕਰਨ ਲੱਗੀਏ ਤਾਂ, ਹੜ੍ਹ ਪੀੜ੍ਹਤਾਂ ਪੱਲੇ ਨਿਰਾਸ਼ਾ ਤੋਂ ਸਿਵਾਏ ਕੁੱਝ ਨਜ਼ਰ ਨਹੀਂ ਆਉਂਦਾ।
ਹਾਲਾਂਕਿ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਿਆਸਤ ਵੀ ਜ਼ੋਰਾਂ ਤੇ ਹੈ। ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਹੜ੍ਹਾਂ (Punjab Flood) ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ।
ਮੁੱਖ ਮੰਤਰੀ ਮਾਨ ਨੇ ਖੁਦ ਇੱਕ ਇੰਟਰਵਿਊ ਵਿੱਚ ਵਿਰੋਧੀ ਧਿਰ ਦੇ ਹਮਲਿਆਂ ਦਾ ਜਵਾਬ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਇੱਕੋ ਜਿਹੀਆਂ ਪਾਰਟੀਆਂ ਹਨ।
ਸੁਨੀਲ ਜਾਖੜ ਕਾਂਗਰਸ ਤੋਂ ਭਾਜਪਾ ਵਿੱਚ, ਰਵਨੀਤ ਬਿੱਟੂ ਕਾਂਗਰਸ ਤੋਂ ਭਾਜਪਾ ਵਿੱਚ, ਅਤੇ ਮਨਪ੍ਰੀਤ ਬਾਦਲ ਕਾਂਗਰਸ ਤੋਂ ਭਾਜਪਾ ਵਿੱਚ ਚਲੇ ਗਏ ਹਨ। ਇੰਨੇ ਸਾਰੇ ਹੋਰ ਆਗੂ ਭਾਜਪਾ ਵਿੱਚ ਚਲੇ ਗਏ ਹਨ, ਤਾਂ ਭਾਜਪਾ ਦਾ ਵਜੂਦ ਕਿੱਥੇ ਹੈ?
ਮੁੱਖ ਮੰਤਰੀ ਨੇ ਕਿਹਾ ਕਿ ਉਹ ਜਵਾਬਦੇਹ ਹੋਣ ਤੋਂ ਬਚਣ ਲਈ ਭਾਜਪਾ ਵਿੱਚ ਸ਼ਾਮਲ ਹੋਏ, ਇਸ ਡਰ ਤੋਂ ਕਿ ਈਡੀ ਦਖਲ ਦੇਵੇਗੀ। “ਅਸੀਂ ਜਵਾਬਦੇਹ ਬਣਾਂਗੇ।”
ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਨੂੰ 1,600 ਕਰੋੜ ਰੁਪਏ ਦਿੱਤੇ, ਅਤੇ ਸਾਡੇ 2,300 ਪਿੰਡ ਡੁੱਬ ਗਏ ਹਨ। ਮਾਨ ਨੇ ਕਿਹਾ ਕਿ ਭਾਵੇਂ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਲਈ ਭੁਗਤਾਨ ਕੀਤਾ ਜਾਵੇ, ਇਹ ਕਾਫ਼ੀ ਨਹੀਂ ਹੋਵੇਗਾ। ਉਹ ਸਿਰਫ਼ ਮਜ਼ਾਕ ਕਰ ਰਹੇ ਹਨ।
ਮਾਨ ਨੇ ਕਿਹਾ ਕਿ, ਅਸੀਂ ਨੁਕਸਾਨ ਦਾ ਅੰਦਾਜ਼ਾ 13,800 ਕਰੋੜ ਰੁਪਏ ਲਗਾਇਆ ਹੈ, ਅਤੇ ਸਾਨੂੰ 1,600 ਕਰੋੜ ਰੁਪਏ ਮਿਲੇ ਹਨ। ਇਹ ਕਿਹੋ ਜਿਹਾ ਮਜ਼ਾਕ ਹੈ?”

