Punjab Breaking: ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ, ਲੱਥੀਆਂ ਪੱਗਾਂ
Punjab Breaking: ਇਸ ਵੇਲੇ ਦੀ ਵੱਡੀ ਖਬਰ ਨਾਭਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਕਿਸਾਨਾਂ ਦੀਆਂ ਪੱਗਾਂ ਤੱਕ ਲਹਿ ਗਈਆਂ। ਦਰਅਸਲ, ਕਿਸਾਨਾਂ ਨੇ ਡੀਐਸਪੀ ਨਾਭਾ ਮਨਦੀਪ ਕੌਰ ਦੇ ਘਿਰਾਉ ਦੀ ਕਾਲ ਦਿੱਤੀ ਹੋਈ ਸੀ ਅਤੇ ਕਿਸਾਨ ਅੱਜ ਪੱਕਾ ਮੋਰਚਾ ਲਾਉਣ ਲਈ ਡੀਐਸਪੀ ਦਫਤਰ ਪੁੱਜੇ ਸਨ। ਏਸੇ ਦੌਰਾਨ ਪੁਲਸ ਨਾਲ ਕਿਸਾਨਾਂ ਦੀ ਝੜਪ ਹੋ ਗਈ।
ਮੀਡੀਆ ਰਿਪੋਰਟਾਂ ਅਨੁਸਾਰ, ਕਿਸਾਨ ਯੂਨੀਅਨ ਵੱਲੋਂ ਪਹਿਲਾਂ ਹੀ ਇੱਕ ਕਾਲ 22 ਸਤੰਬਰ ਦੀ ਦਿੱਤੀ ਗਈ ਸੀ ਕਿ ਡੀਐਸਪੀ ਦਫਤਰ ਦੇ ਬਾਹਰ ਪੱਕਾ ਮੋਰਚਾ ਲਾਇਆ ਜਾਵੇਗਾ। ਕਿਸਾਨਾਂ ਦਾ ਸਿੱਧਾ ਦੋਸ਼ ਸੀ ਆਮ ਆਦਮੀ ਪਾਰਟੀ ਦੇ ਆਗੂ ਦੀ ਪੁਲਿਸ ਮਦਦ ਕਰ ਰਹੀ ਹੈ। ਉਕਤ ਆਗੂ ਉੱਤੇ ਇੱਕ ਪਹਿਲਾਂ ਪਰਚਾ ਟਰਾਲੀ ਚੋਰੀ ਦਾ ਦੀ ਅਤੇ ਉਹਦੇ ਵਿੱਚ ਉਸਦੀ ਜ਼ਮਾਨਤ ਹੋ ਚੁੱਕੀ ਹੈ।
ਕਿਸਾਨਾਂ ਦਾ ਦੋਸ਼ ਸੀ ਕਿ, ਹੋਰਨਾਂ ਕਿਸਾਨਾਂ ਦੇ ਬਿਆਨਾਂ ਦੇ ਅਧਾਰ ਤੇ ਦੂਜੀ ਟਰਾਲੀ ਦੇ ਸਮਾਨ ਤੇ ਅਧਾਰ ਤੇ ਇੱਕ ਨਵਾਂ ਮੁਕਦਮਾ ਦਰਜ ਕੀਤਾ ਜਾਵੇ ਅਤੇ ਨਿਰਪੱਖ ਜਾਂਚ ਹੋਵੇ, ਪਰ ਪੁਲਸ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਸੀ।
ਅੱਜ ਜਦੋਂ ਕਿਸਾਨ ਡੀਐਸਪੀ ਦਫਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਪੱਕਾ ਟੈਂਟ ਲਗਾ ਕੇ ਪੱਕਾ ਮੋਰਚਾ ਲਗਾ ਕੇ ਬੈਠੇ ਸਨ ਤਾਂ ਏਸੇ ਦੌਰਾਨ ਹੀ ਡੀਐਸਪੀ ਮਨਦੀਪ ਕੌਰ ਨੇ ਆਪਣੇ ਦਫਤਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਤਾਂ, ਕਿਸਾਨਾਂ ਨੇ ਡੀਐਸਪੀ ਨੂੰ ਘੇਰ ਲਿਆ। ਪੁਲਿਸ ਨਾਲ ਇਸ ਦੌਰਾਨ ਝੜਪ ਹੋ ਗਈ ਅਤੇ ਕਈ ਕਿਸਾਨਾਂ ਦੀਆਂ ਪੱਗਾਂ ਲਹਿ ਗਈਆਂ।
ਮੌਕੇ ਤੇ ਕਿਸਾਨਾਂ ਨਾਲ ਉਲਝ ਰਹੀ ਡੀਐਸਪੀ ਦੀ ਵਰਦੀ ਨੂੰ ਕਿਸਾਨਾਂ ਦਾ ਹੱਥ ਪੈ ਗਿਆ। ਇਸ ਦੌਰਾਨ ਮਾਮਲਾ ਭੱਖ ਗਿਆ ਅਤੇ ਕਿਸਾਨਾਂ ਤੇ ਪੁਲਸ ਨੇ ਹਲਕਾ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ।

