Breaking: ਰਾਜ ਸਭਾ ਸੀਟ ਲਈ ਚੋਣ ਤਰੀਕ ਦਾ ਐਲਾਨ, ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ-
ਪੰਜਾਬ ਦੀ ਰਾਜ ਸਭਾ ਸੀਟ ਦੀ ਚੋਣ ਬਾਰੇ ਚੋਣ ਕਮਿਸ਼ਨ ਦੇ ਵੱਲੋਂ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, 24 ਅਕਤੂਬਰ ਨੂੰ ਉਕਤ ਸੀਟ ਲਈ ਚੋਣ ਹੋਵੇਗੀ।
ਦੱਸ ਦਈਏ ਕਿ ਲੁਧਿਆਣਾ ਤੋਂ ਵਿਧਾਇਕ ਬਣ ਕੇ ਮੰਤਰੀ ਬਣੇ ਸੰਜੀਵ ਅਰੋੜਾ ਪਹਿਲਾਂ, ਪੰਜਾਬ ਤੋਂ ਰਾਜ ਸਭਾ ਮੈਂਬਰ ਸਨ। ਜਿਨ੍ਹਾਂ ਦੇ ਵੱਲੋਂ ਲੁਧਿਆਣਾ ਤੋਂ ਚੋਣ ਜਿੱਤਣ ਮਗਰੋਂ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਰਾਜ ਸਭਾ ਦੀ ਸੀਟ ਖ਼ਾਲੀ ਹੋ ਗਈ ਸੀ।
ਹੁਣ ਚੋਣ ਕਮਿਸ਼ਨ ਨੇ ਪੰਜਾਬ ਦੀ ਉਕਤ ਰਾਜ ਸਭਾ ਸੀਟ ਤੇ ਚੋਣ ਕਰਵਾਉਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। 24 ਅਕਤੂਬਰ ਨੂੰ ਰਾਜ ਸਭਾ ਸੀਟ ਲਈ ਚੋਣ ਹੋਵੇਗੀ।

