Punjab News- ਪੁਲਿਸ ਚੌਂਕੀ ‘ਤੇ ਧਮਾਕੇ ਦੀ ਪੋਸਟ ਵਾਇਰਲ! SHO ਨੇ ਦੱਸੀ ਪੂਰੀ ਦੀ ਸਚਾਈ
Punjab News- ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਬਰਿਆਰ ਚੌਂਕੀ ‘ਤੇ ਕੁੱਝ ਲੋਕਾਂ ਨੇ ਬਲਾਸਟ ਕੀਤਾ ਹੈ। ਹਾਲਾਂਕਿ ਉਕਤ ਵਾਇਰਲ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਸਫ਼ਾਈ ਦਿੱਤੀ ਹੈ।
ਪੁਲਿਸ ਚੌਂਕੀ ਦੇ ਇੰਚਾਰਜ ਜਸਵਿੰਦਰ ਸਿੰਘ ਹੁਰਾਂ ਦਾ ਕਹਿਣਾ ਹੈ ਕਿ ਚੌਂਕੀ ‘ਤੇ ਕੋਈ ਹਮਲਾ ਨਹੀਂ ਹੋਇਆ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਸਾਡੇ ਕੋਲ ਵੀ ਪੁੱਜੀ ਹੈ, ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ।
ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਵਾਇਰਲ ਹੋਈ ਹੈ, ਉਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੰਦੀਪ ਸੰਨੀ ਜਿਸ ਤੇ ਸੂਬਾ ਸਿੰਘ (ਸਾਬਕਾ ਪੁਲਿਸ ਅਧਿਕਾਰੀ) ਨੂੰ ਮੌਤ ਦੀ ਘਾਟ ਉਤਾਰਨ ਦਾ ਦੋਸ਼ ਹੈ, ਉਸ ਉੱਤੇ ਜੇਲ੍ਹ ਅੰਦਰ ਹੋਏ ਤਸ਼ੱਦਦ ਦੇ ਮੱਦੇਨਜ਼ਰ ਇਹ ਬਦਲਾ ਲਿਆ ਗਿਆ ਹੈ।
ਹਾਲਾਂਕਿ ਪੁਲਿਸ ਨੇ ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਦਾ ਖੰਡਨ ਕੀਤਾ ਹੈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਪੋਸਟਾਂ ਤੇ ਧਿਆਨ ਨਾ ਦੇਣ ਅਤੇ ਅਫ਼ਵਾਹਾਂ ਤੋਂ ਬਚਨ।

