Breaking: ਹੜ੍ਹ ਪੀੜ੍ਹਤਾਂ ਲਈ ਭਗਵੰਤ ਮਾਨ ਦਾ ਵੱਡਾ ਐਲਾਨ
ਚੰਡੀਗੜ੍ਹ
ਵਿਧਾਨ ਸਭਾ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਸੰਕਟ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ, “ਸਪੀਕਰ ਸਾਹਿਬ, ਇਹ ਸੰਕਟ ਇਤਿਹਾਸਿਕ ਹੈ।” ਉਨ੍ਹਾਂ ਨੇ ਨੌਜਵਾਨਾਂ, ਐਨਜੀਓਜ਼, ਫੌਜ ਅਤੇ ਸਮੂਹ ਪਾਰਟੀਆਂ ਦੀ ਮਦਦ ਦਾ ਧੰਨਵਾਦ ਕੀਤਾ।
ਮਾਨ ਨੇ ਦੱਸਿਆ ਕਿ 26-75% ਫਸਲ ਨੁਕਸਾਨ ‘ਤੇ 10,000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। 75 ਤੋਂ 100 ਫੀਸਦੀ ਖਰਾਬੇ ‘ਤੇ 20000 ਰੁਪਏ ਅਤੇ ਘਰਾਂ ਦੇ ਪੂਰੇ ਨੁਕਸਾਨ ‘ਤੇ ਮੁਆਵਜ਼ਾ ਦਿੱਤੇ ਦਿੱਤਾ ਜਾਵੇਗਾ।
ਡੀਸੀਲਟਿੰਗ ਵਾਸਤੇ 7200 ਰੁਪਏ ਪ੍ਰਤੀ ਏਕੜ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, “ਦਿਵਾਲੀ ਤੋਂ ਪਹਿਲਾਂ ਮੁਆਵਜ਼ਾ ਮਿਲੇਗਾ।” ਇਸ ਦੇ ਨਾਲ ਹੀ ਸੀਐੱਮ ਨੇ ਕਿਹਾ ਕਿ ਰੁੜ੍ਹੀਆਂ ਜਾਂ ਫਿਰ ਖ਼ਤਮ ਹੋਈਆਂ ਜ਼ਮੀਨਾਂ ਲਈ 47,500 ਰੁਪਏ ਹੈੱਕਟੇਅਰ ਮੁਆਵਜ਼ਾ ਦਿੱਤਾ ਜਾਵੇਗਾ।
ਕੇਂਦਰ ਤੋਂ 1600 ਕਰੋੜ ਰੁਪਏ ਦੀ ਰਾਹਤ ‘ਤੇ ਨਿਰਾਸ਼ਾ ਜਤਾਉਂਦਿਆਂ, 20,000 ਕਰੋੜ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ, “ਕੇਂਦਰ ਨੇ ਪੰਜਾਬ ਨਾਲ ਧੋਖਾ ਕੀਤਾ, ਪ੍ਰਧਾਨ ਮੰਤਰੀ ਨਾਲ ਮੀਟਿੰਗ ਨਹੀਂ ਦਿੱਤੀ।”

