Holiday Alert: ਪੰਜਾਬ ਦੀ ਇੱਕ ਸਬ-ਡਵੀਜ਼ਨ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ
Holiday Alert
ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਸੂਬੇ ਦੇ ਇੱਕ ਜ਼ਿਲ੍ਹੇ ਦੀ ਸਬ ਡਵੀਜ਼ਨ ਵਿਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਡੀਸੀ ਦੇ ਵੱਲੋਂ ਕੀਤਾ ਗਿਆ ਹੈ। ਦਰਅਸਲ, ਡੀਸੀ ਕਪੂਰਥਲਾ ਦੇ ਵੱਲੋਂ ਇੱਕ ਆਦੇਸ਼ ਜਾਰੀ ਕਰਦਿਆਂ ਹੋਇਆਂ ਸ਼ਹਿਰ ਦੇ ਸਾਰੇ ਵਿਦਿਆਕ ਅਦਾਰੇਆਂ ਵਿੱਚ ਅੱਜ ਦੁਪਹਿਰੋਂ ਬਾਅਦ ਅੱਧੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਆਪਣੇ ਜਾਰੀ ਹੁਕਮ ਵਿੱਚ ਡੀਸੀ ਨੇ ਲਿਖਿਆ ਹੈ ਕਿ, ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦਾ ਪ੍ਰਕਾਸ਼ ਉਤਸਵ ਪ੍ਰਕਾਸ਼ 07-10-2025 ਨੂੰ ਬੜੀ ਭਾਵਨਾ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ। ਜਿਸ ਦੇ ਸਬੰਧ ਵਿੱਚ 04-10-2025 (ਅੱਜ) ਨੂੰ ਕਪੂਰਥਲਾ ਵਿਖੇ ਸ਼ੋਭਾਯਾਤਰਾ ਕੱਢੀ ਜਾਣੀ ਹੈ। ਇਸ ਸ਼ੋਭਾ ਯਾਤਰਾ ਦੇ ਕਾਰਨ ਸ਼ਹਿਰ ਦੇ ਟਰੈਫਿਕ ਦੇ ਕਈ ਰੁਟ ਡਾਇਵਰਟ ਕੀਤੇ ਗਏ ਹਨ।
ਡੀਸੀ ਨੇ ਅੱਗੇ ਲਿਖਿਆ ਕਿ, ਮੈਂ 04-10-2025 (ਅੱਜ) ਨੂੰ ਸਬ ਡਵੀਜਨ ਕਪੂਰਥਲਾ ਦੀ ਹਦੂਦ ਅੰਦਰ ਸਰਕਾਰੀ/ਗੈਰ ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਦੁਪਿਹਰੋਂ ਬਾਹਰ ਅੱਧੇ ਦਿਨ ਦੀ ਛੁੱਟੀ ਦਾ ਹੁਕਮ ਦਿੰਦਾ ਹਾਂ। ਡੀਸੀ ਨੇ ਸਪੱਸ਼ਟ ਕੀਤਾ ਕਿ, ਬੋਰਡ/ਯੂਨੀਵਰਸਿਟੀ ਜਿੰਨਾ ਵਿਚ ਅੱਜ ਪ੍ਰੀਖਿਆਵਾਂ ਲਾਈਆਂ ਜਾਣੀਆਂ ਹਨ, ਉਥੇ ਇਹ ਆਦੇਸ਼ ਲਾਗੂ ਨਹੀਂ ਹੋਣਗੇ।

