ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ 8 ਅਕਤੂਬਰ ਦੇ DC ਦਫਤਰ ਧਰਨੇ ਲਈ ਕੀਤੀ ਮੀਟਿੰਗ
ਸੀਨੀਅਰ ਕਿਸਾਨ ਆਗੂ ਦਲਵਿੰਦਰ ਸਿੰਘ ਸ਼ੇਰਖਾਂ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿੱਚ ਸ਼ਾਮਲ
ਫਿਰੋਜ਼ਪੁਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 8 ਅਕਤੂਬਰ ਦੇ ਸੰਯੁਕਤ ਕਿਸਾਨ ਮੋਰਚੇ ਦੇ ਡੀ ਸੀ ਦਫਤਰ ਧਰਨੇ ਦੀ ਤਿਆਰੀ ਲਈ ਜਿਲ੍ਹਾ ਕਮੇਟੀ ਫਿਰੋਜ਼ਪੁਰ ਦੀ ਮੀਟਿੰਗ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ ਅਤੇ ਜਰਨਲ ਸਕੱਤਰ ਗੁਰਚਰਨ ਸਿੰਘ ਮਲਸੀਆਂ ਦੀ ਅਗਵਾਈ ਵਿੱਚ ਕੀਤੀ ਗਈ|
ਮੀਟਿੰਗ ਵਿੱਚ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾਂ ਵੀਂ ਸ਼ਾਮਲ ਹੋਏ| ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਨੇ ਦੱਸਿਆ ਕਿ ਸੀਨੀਅਰ ਕਿਸਾਨ ਆਗੂ ਦਲਵਿੰਦਰ ਸਿੰਘ ਸ਼ੇਰਖਾਂ ਆਪਣੇ ਸਾਥੀ ਗੁਰਸੇਵਕ ਸਿੰਘ ਤਲਵੰਡੀ ਜੱਲੇ ਖਾਂ, ਜਗਰੂਪ ਸਿੰਘ ਮਹੀਆਂ ਵਾਲਾ, ਮੇਜਰ ਸਿੰਘ ਸੋਢੀ ਨਗਰ ਅਤੇ ਸ਼ੇਆਰ ਸਿੰਘ ਵਸਤੀ ਧੱਲੇਕੇ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋ ਗਏ ਹਨ|
ਓਹਨਾ ਕਿਹਾ ਕਿ ਇਹਨਾਂ ਸਾਥੀਆਂ ਦੇ ਜਥੇਬੰਦੀ ਵਿੱਚ ਆਉਣ ਨਾਲ ਹੋਰ ਮਜਬੂਤੀ ਆਵੇਗੀ ਅਤੇ ਇਲਾਕੇ ਦੀ ਕਿਸਾਨੀ ਨੂੰ ਜਥੇਬੰਦ ਕਰਨ ਵਿੱਚ ਤੇਜੀ ਆਵੇਗੀ| ਇਕੱਤਰ ਹੋਏ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹੜਾ ਨਾਲ ਪ੍ਰਭਾਵਤ ਕਿਸਾਨਾਂ ਨੂੰ ਤੁਰੰਤ ਪੂਰਾ ਮੁਆਵਜਾ ਜਾਰੀ ਕੀਤਾ ਜਾਵੇ ਅਤੇ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਠੋਸ ਹੱਲ ਦਿੱਤਾ ਜਾਵੇ ਅਤੇ ਸਖਤੀ ਕਰਨੀ ਬੰਦ ਕੀਤੀ ਜਾਵੇ|
ਕਿਸਾਨ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਟਿੱਪਣੀ ਖਿਲਾਫ ਪਿੰਡਾਂ ਦੀਆਂ ਪੰਚਾਇਤਾਂ ਇਕਜੁੱਟ ਹੋਕੇ ਮਤੇ ਪਾਉਣ ਤਾਂ ਕਿ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਵਾਪਸ ਕਰਵਾਇਆ ਜਾ ਸਕੇ| ਓਹਨਾ ਨੇ ਕਿਸਾਨਾਂ ਨੂੰ 8 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਡੀ ਸੀ ਦਫਤਰ ਧਰਨੇ ਵਿੱਚ ਸ਼ਾਮਲ ਹੋਣ ਡੀ ਅਪੀਲ ਕੀਤੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੱਜ ਸਿੰਘ ਸਾਂਦੇ ਹਾਸ਼ਮ ਗੁਰਚਰਨ ਸਿੰਘ ਵਸਤੀ ਅਜੀਜ ਵਾਲੀ ਜਸਵੀਰ ਸਿੰਘ ਮਲਵਾਲ ਚੰਨਣ ਸਿੰਘ ਕੱਮਗਰ ਹਰਪ੍ਰੀਤ ਸਿੰਘ ਵਸਤੀ ਇੰਦਰਸਿੰਘ ਰਵਿੰਦਰ ਸਿੰਘ ਮਲਸੀਆਂ ਅਮਰੀਕ ਸਿੰਘ ਮਹਿਮਾਂ ਸੁਖਦੇਵ ਸਿੰਘ ਮਹਿਮਾਂ ਅਜੀਤ ਸਿੰਘ ਮਹਿਮਾਂ ਦਲਜੀਤ ਸਿੰਘ ਮਹਿਮਾਂ ਅਰਵਿੰਦਰ ਸਿੰਘ ਸ਼ੇਰਖਾਂ ਆਦਿ ਆਗੂ ਹਾਜਰ ਸਨ|

