ਰਾਜਵੀਰ ਜਵੰਦਾ ਦਾ ਦੇਹਾਂਤ: ਜੋਬਨ ਰੁੱਤੇ ਤੁਰ ਗਏ ਸੱਜਣ ਦਾ ਕੱਲ੍ਹ ਹੋਵੇਗਾ ਅੰਤਿਮ ਸਸਕਾਰ
Punjab News-
ਪੰਜਾਬੀ ਗਾਇਕ ਰਾਜਵੀਰ ਜਵੰਦਾ, ਜਿਨ੍ਹਾਂ ਦਾ ਅੱਜ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ, ਦਾ ਅੰਤਿਮ ਸਸਕਾਰ ਕੱਲ੍ਹ (9 ਅਕਤੂਬਰ) ਨੂੰ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਜਗਰਾਉਂ ਵਿਖੇ ਕੀਤਾ ਜਾਵੇਗਾ। ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਫੋਰਟਿਸ ਹਸਪਤਾਲ, ਮੋਹਾਲੀ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਦੱਸਿਆ ਕਿ ਰਾਜਵੀਰ ਜਵੰਦਾ ਦਾ ਅੱਜ ਸਵੇਰੇ 10:55 ਵਜੇ ਦੇਹਾਂਤ ਹੋ ਗਿਆ।
ਉਨ੍ਹਾਂ ਨੂੰ 27 ਸਤੰਬਰ ਨੂੰ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਅਤੇ ਬ੍ਰੇਨ ਟਰਾਮਾ (Brain Trauma) ਨਾਲ ਬੇਹੱਦ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ।
ਹਸਪਤਾਲ ਅਨੁਸਾਰ, ਕ੍ਰਿਟੀਕਲ ਕੇਅਰ (Critical Care) ਅਤੇ ਨਿਊਰੋਸਰਜਰੀ (Neurosurgery) ਟੀਮਾਂ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ, ਅੱਜ ਸਵੇਰੇ ਮਲਟੀ-ਆਰਗਨ ਫੇਲੀਅਰ (Multiple Organ Failure) ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

