ਵੱਡੀ ਖ਼ਬਰ: ਸਰਕਾਰੀ ਸਕੂਲ ‘ਚ ਅਧਿਆਪਕ ‘ਤੇ ਅੰਨ੍ਹੇਵਾਹ ਫ਼ਾਈਰਿੰਗ
Firing at Teacher: ਪੰਜਾਬ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਉੱਪਰ ਅੰਨ੍ਹੇਵਾਹ ਗੋਲੀਆਂ ਚੱਲੀਆਂ ਦੀ ਖ਼ਬਰ ਮਿਲੀ ਹੈ। ਘਟਨਾ ਫ਼ਰੀਦਕੋਟ ਦੇ ਪਿੰਡ ਜੰਡਵਾਲਾ ਸੰਧੂਆਂ ਦੇ ਸਰਕਾਰੀ ਸਕੂਲ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਸਾਇਸ ਅਧਿਆਪਕ (Firing at Teacher) ਅਮਨਦੀਪ ਸਿੰਘ ਬੱਤਰਾ ਸਕੂਲ ਵਿੱਚ ਮੌਜੂਦ ਸੀ ਤਾਂ, ਇਸੇ ਦੌਰਾਨ ਹੀ ਦੋ ਜਣੇ ਆਏ, ਜਿਨ੍ਹਾਂ ਨੇ ਆਉਂਦੇ ਸਾਰ ਹੀ ਅਮਨਦੀਪ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ।
ਚੰਗੀ ਗੱਲ ਇਹ ਰਹੀ ਕਿ, ਜਿਵੇਂ ਹੀ ਹਮਲਾਵਰਾਂ ਨੇ ਫ਼ਾਈਰਿੰਗ ਕੀਤੀ ਤਾਂ, ਤੁਰੰਤ ਬਾਅਦ ਹੀ ਅਧਿਆਪਕ ਕਾਰ ਦੇ ਪਿੱਛੇ ਹੋ ਗਏ। ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ।
ਹਾਲਾਂਕਿ ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਬੱਚਿਆਂ ਵਿੱਚ ਰੌਲਾ ਪੈ ਗਿਆ। ਬੱਚੇ ਅਤੇ ਅਧਿਆਪਕ ਇੱਧਰ ਉੱਧਰ ਭੱਜਣ ਲੱਗੇ। ਹਾਲਾਂਕਿ ਇਸ ਘਟਨਾ ਮਗਰੋਂ ਪਿੰਡ ਵਾਸੀਆਂ ਅਤੇ ਸਕੂਲ ਸਟਾਫ਼ ਨੇ ਪੁਲਿਸ ਬੁਲਾ ਲਈ।
ਪੀੜ੍ਹਤ ਅਧਿਆਪਕ ਦੇ ਬਿਆਨ ਦਰਜ ਕਰ ਲਏ ਹਨ- ਪੁਲਿਸ ਅਧਿਕਾਰੀ
ਸੂਚਨਾ ਮਿਲਦੇ ਹੀ ਸਕੂਲ ਪੁੱਜੇ ਪੁਲਿਸ ਅਧਿਕਾਰੀ ਨਵਦੀਪ ਭੱਟੀ ਅਤੇ ਹੋਰਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ, ਪੀੜ੍ਹਤ ਅਧਿਆਪਕ ਦੇ ਬਿਆਨ ਦਰਜ ਕਰ ਲਏ ਹਨ।
ਪੁਲਿਸ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੁੰ ਜਲਦੀ ਕਾਬੂ ਕੀਤਾ ਜਾਵੇਗਾ।
ਸਕੂਲ ਮੁਖੀ ਨੇ ਕੀ ਕਿਹਾ?
ਜਦੋਂ ਇਸ ਮਾਮਲੇ ਵਿੱਚ ਸਕੂਲ ਮੁਖੀ ਦਾ ਪੱਖ ਜਾਣਨਾ ਚਾਇਆ ਤਾਂ, ਸਕੂਲ ਮੁਖੀ ਸਿਕੰਦਰ ਸਿੰਘ ਨੇ ਇੱਕ ਮੀਡੀਆ ਅਦਾਰੇ ਨੂੰ ਦੱਸਿਆ ਕਿ ਜਦੋਂ ਇਹ ਗੋਲੀਬਾਰੀ ਦੀ ਘਟਨਾ ਵਾਪਰੀ, ਉਦੋਂ ਉਹ ਬਾਥਰੂਮ ਵਿੱਚ ਸੀ, ਗੋਲੀ ਦੀ ਆਵਾਜ਼ ਸੁਣ ਕੇ ਉਹ ਬਾਹਰ ਆਇਆ, ਪਰ ਉਦੋਂ ਤੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ।

