ਕਿਸਾਨ ਆਗੂ ਜਗਸੀਰ ਪਿੱਥੋ ‘ਤੇ ਹਮਲੇ ਦਾ ਮਾਮਲਾ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪੁਲਿਸ ਥਾਣੇ ਦਾ ਘਿਰਾਓ!
ਰਾਮਪੁਰਾ ਫੂਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵੱਡਾ ਜਥਾ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘਾਂ ਮਹਿਮਾਂ ਦੀ ਅਗਵਾਈ ਵਿੱਚ ਥਾਣਾ ਸਦਰ ਰਾਮਪੁਰਾ ਪਹੁੰਚਿਆ| ਜਿਸ ਵਿੱਚ ਪ੍ਰਧਾਨ ਨਛੱਤਰ ਸਿੰਘਾਂ ਹਮੀਰਗੜ, ਗੁਰਦਿੱਤ ਸਿੰਘਗੁੰਮਟੀ ਕਲਾਂ , ਜਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਰਣਜੀਤ ਸਿੰਘ ਗਰੇਵਾਲ ਅਤੇ ਕਿਸਾਨ ਸਟੂਡੈਂਟ ਯੂਨੀਅਨ ਦੇ ਕੰਨਵੀਨਰ ਜਗਰੂਪ ਸਿੰਘ ਭੁੱਲਰ ਵੀ ਸ਼ਾਮਲ ਹੋਏ|
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਲੱਗਭਗ 40 ਦਿਨ ਪਹਿਲਾ ਕਿਸਾਨ ਆਗੂ ਜਗਸੀਰ ਸਿੰਘ ਪਿੱਥੋ ਤੇ ਕੁਝ ਗੁੰਡੇ ਅਨਸਰਾਂ ਵੱਲੋਂ ਹਮਲਾ ਕਰਕੇ ਗੰਭੀਰ ਜਖਮੀ ਕੀਤਾ ਗਿਆ ਸੀ| ਜਿਸ ਸਬੰਧੀ ਪੁਲਿਸ ਵੱਲੋਂ ਹਾਲੇ ਤਕ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ| ਓਹਨਾ ਕਿਹਾ ਐੱਸ ਐਚ ਓ ਥਾਣਾ ਸਦਰ ਨੂੰ ਮਿਲਕੇ ਮੰਗ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਇਸ ਲਈ ਮੌਕੇ ਥਾਣਾ ਮੁੱਖੀ ਵੱਲੋਂ ਕੱਲ ਤਕ ਡਾਕਟਰ ਦੀ ਰਾਇ ਲੈਕੇ ਕਾਰਵਾਈ ਅਮਲ ਵਿੱਚ ਲਿਆਉਣ ਦਾ ਭਰੋਸਾ ਦਵਾਇਆ | ਇਸ ਮੌਕੇ ਸੁਖਦੇਵ ਸਿੰਘ ਢਪਾਲੀ ਰਾਮ ਸਿੰਘ ਕਲਿਆਣ ਮੋਹਨ ਲਾਲ ਭਗਤਾ ਮੱਖਣ ਸਿੰਘ ਗੁੰਮਟੀ ਕਲਾਂ ਜਗਸੀਰ ਸਿੰਘ ਪਿੱਥੋ ਜਗਪ੍ਰੀਤ ਸਿੰਘ ਪਿੱਥੋ ਰਣਜੀਤ ਸਿੰਘ ਸੁਦਾਗਰ ਸਿੰਘ ਸ਼ਿੰਦਰ ਸਿੰਘ ਸਿਰੀਏਵਾਲਾ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਹਾਜਰ ਸਨ।

