ਬੇਰੁਜ਼ਗਾਰ PSTET ਪਾਸ ਆਰਟ ਐਂਡ ਕਰਾਫਟ ਯੂਨੀਅਨ ਨੇ AAP ਵਿਧਾਇਕ ਮਹਿੰਦਰ ਭਗਤ ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਨੈੱਟਵਰਕ, ਜਲੰਧਰ
ਬੇਰੁਜ਼ਗਾਰ PSTET ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਵੱਲੋਂ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ M.L.A ਮਹਿੰਦਰ ਭਗਤ ਨੂੰ ਵੋਟਾਂ ਵਿੱਚ ਮਿਲੀ ਵੱਡੀ ਜਿੱਤ ਕਰਕੇ ਵਧਾਈਆਂ ਦਿੱਤੀਆਂ ਗਈਆਂ ਅਤੇ ਯੂਨੀਅਨ ਦੇ ਕੁਝ ਸਾਥੀਆਂ ਵੱਲੋਂ ਉਨਾਂ ਨੂੰ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਦੁਬਾਰਾ ਤੋਂ ਦਿੱਤਾ ਗਿਆ, ਤਾਂ ਜੋ ਉਹ ਬੇਰੁਜ਼ਗਾਰਾਂ ਦੇ ਮਸਲਿਆਂ ਤੇ ਜਲਦ ਤੋ ਜਲਦ ਵਿਚਾਰ ਵਟਾਂਦਰਾ ਕਰ ਸਕਣ ਅਤੇ ਬੇਰੁਜ਼ਗਾਰਾਂ ਨੂੰ ਉਹਨਾਂ ਦਾ ਬਣਦਾ ਹੱਕ ਦਵਾ ਸਕਣ।
ਯੂਨੀਅਨ ਦੇ ਸੂਬਾ ਪ੍ਰਧਾਨ ਰਕੇਸ਼ ਕੁਮਾਰ ਅਤੇ ਜਸਵੰਤ ਸਿੰਘ ਜਲੰਧਰ ਅਤੇ ਹੋਰ ਸਾਥੀਆਂ ਵੱਲੋਂ ਦੱਸਿਆ ਗਿਆ ਕਿ ਮਹਿੰਦਰ ਭਗਤ ਨੇ ਸਾਡੀਆਂ ਮੰਗਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਜਾਇਜ ਮੰਗਾਂ ਉੱਤੇ ਬਹੁਤ ਜਲਦੀ ਵਿਚਾਰ ਵਟਾਂਦਰਾ ਕਰਕੇ ਬੇਰੁਜ਼ਗਾਰਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਬੇਰੁਜ਼ਗਾਰ PSTET ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਦੀਆਂ ਮੁੱਖ ਮੰਗਾਂ ਹੇਠ ਲਿਖੇ ਅਨੁਸਾਰ ਹਨ :-
1. 2018 ਅਤੇ 2021 ਦੇ ਸਰਵਿਸ ਰੂਲਾਂ ਵਿੱਚ ਜਲਦੀ ਤੋਂ ਜਲਦੀ ਸੋਧ ਕੀਤੀ ਜਾਵੇ
2. ਆਰਟ ਐਂਡ ਕਰਾਫਟ ਦੀਆਂ ਪੋਸਟਾਂ ਦੀ ਯੋਗਤਾ ਵਿੱਚ ਕੀਤਾ ਹੋਇਆ ਬੇਲੋੜਾ ਵਾਧਾ ਵਾਪਸ ਕਰਕੇ ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦੀ ਭਰਤੀ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ ।
3. ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਦਸਵੀਂ ਅਤੇ ਆਰਟ ਕਰਾਫਟ ਡਿਪਲੋਮਾ ਅਤੇ ਆਰਟ ਐਂਡ ਕਰਾਫਟ ਦਾ ਅਧਿਆਪਕ ਯੋਗਤਾ ਟੈਸਟ ( PSTET ) ਪਾਸ ਦੇ ਆਧਾਰ ਤੇ ਕੀਤੀ ਜਾਵੇ ।
4. ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ ਜਿਸ ਕਰਕੇ ਪੰਜਾਬ ਦਾ ਬਹੁਤ ਸਾਰਾ ਯੂਥ ਆਪਣੀ ਉਮਰ ਹੱਦ ਪਾਰ ਚੁੱਕਾ ਹੈ ਸੋ ਇਸ ਦੇ ਮੱਦੇ ਨਜ਼ਰ ਉਮਰ ਹੱਦ ਵਿੱਚ ਘੱਟੋ ਘੱਟ 10 ਸਾਲ ਦੀ ਛੋਟ ਦਿੱਤੀ ਜਾਵੇ ।
5. ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਪਿਛਲੇ 12-13 ਸਾਲਾਂ ਤੋਂ ਨਹੀਂ ਕੀਤੀ ਗਈ ਸੋ ਇਸ ਦੇ ਮੱਦੇ ਨਜ਼ਰ ਜਲਦੀ ਤੋਂ ਜਲਦੀ ਆਰਟ ਐਂਡ ਕਰਾਫਟ ਦੀਆਂ 5000 ਨਵੀਆਂ ਪੋਸਟਾਂ ਦੀ ਭਰਤੀ ਕੱਢੀ ਜਾਵੇ ।
6. ਕਲਾ ਦੇ ਵਿਸ਼ੇ ਨੂੰ ਸਕੂਲਾਂ ਵਿੱਚ ਲਾਜ਼ਮੀ ਕੀਤਾ ਜਾਵੇ।