ਵੱਡੀ ਖ਼ਬਰ: ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ!
ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਗੋਲੀਕਾਂਡ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਬਟਾਲਾ ਸ਼ਹਿਰ ਕਰਵਾਇਆ ਬੰਦ, ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਰੋਸ਼ ਪ੍ਰਦਰਸ਼ਨ
ਰੋਹਿਤ ਗੁਪਤਾ, ਗੁਰਦਾਸਪੁਰ:
ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਬਟਾਲਾ ਦੇ ਸ਼ਹਿਰ ਨਿਵਾਸੀਆਂ ਨੇ ਗੋਲੀਕਾਂਡ ਦੇ ਵਿਰੁੱਧ ਖੁੱਲ ਕੇ ਰੋਸ ਜਤਾਇਆ ਹੈ ਜਿੱਥੇ ਸਵੇਰੇ ਸਬਜ਼ੀ ਮੰਡੀ ਤਾਂ ਖੁੱਲੀ ਵੇਖੀ ਗਈ ਪਰ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਹਨ।
ਦੂਜੇ ਪਾਸੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਸ਼ਾਂਤੀਪੂਰਨ ਢੰਗ ਨਾਲ ਸ਼ਹਿਰ ਬੰਦ ਰਹੀਆਂ ਹਨ। ਇਹਨਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹਿਰ ਵਿੱਚ ਸ਼ਾਂਤੀਪੂਰਨ ਢੰਗ ਨਾਲ ਰੋਸ਼ ਮਾਰਚ ਵੀ ਕੀਤਾ ਜਾ ਰਿਹਾ।
ਦੂਜੇ ਪਾਸੇ ਪੁਲਿਸ ਨੇ ਵੀ ਵਿਆਪਕ ਪ੍ਰਬੰਧ ਕੀਤੇ ਹੋਏ ਹਨ ਅਤੇ ਚੱਪੇ ਚੱਪੇ ਤੇ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਬੰਦ ਦੌਰਾਨ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਰਾਜਨੀਤੀ ਤੋਂ ਉੱਪਰ ਉਠ ਕੇ ਗੈਂਗਸਟਰਵਾਦ ਅਤੇ ਵਿਗੜਦੀ ਕਾਨੂੰਨ ਵਿਵਸਥਾ ਦੇ ਖਿਲਾਫ ਲੜਾਈ ਦੀ ਲੋੜ- ਸੁਖਜਿੰਦਰ ਰੰਧਾਵਾ
ਦੱਸ ਦਈਏ ਕਿ ਬਟਾਲਾ ਵਿੱਚ ਬੀਤੇ ਦਿਨੀਂ ਗੋਲੀਕਾਂਡ ‘ਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ, ਜਿਨਾਂ ਵਿੱਚੋਂ ਇੱਕ ਬੁੱਲੇਵਾਲ ਅਤੇ ਇੱਕ ਬਟਾਲਾ ਨਾਲ ਸੰਬੰਧਿਤ ਸੀ ਅਤੇ 4 ਲੋਕ ਜਖ਼ਮੀ ਹੋਏ ਸਨ ਅਤੇ ਇਸ ਘਟਨਾ ਨੂੰ ਲੈਕੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਉੱਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਿੱਥੇ ਬਟਾਲਾ ‘ਚ ਹੋਈ ਇਸ ਘਟਨਾ ਦੀ ਕੜੇ ਸ਼ਬਦਾਂ ਚ ਨਿੰਦਾ ਕੀਤੀ ਅਤੇ ਉੱਥੇ ਹੀ ਕਿਹਾ ਕਿ ਅੱਜ ਬਟਾਲਾ ਚ ਹਾਲਾਤ ਚਿੰਤਾਜਨਕ ਹਨ ਅਤੇ ਜਿੱਥੇ ਉਹਨਾਂ ਕਾਨੂੰਨ ਵਿਵਸਥਾ ਤੇ ਕਈ ਸਵਾਲ ਚੁੱਕੇ ਅਤੇ ਪੁਲਿਸ ਕਾਰਵਾਈ ਚ ਢਿੱਲ ਹੋਣ ਦੀ ਗੱਲ ਕੀਤੀ।
ਰੰਧਾਵਾ ਨੇ ਕਿਹਾ ਕਿ ਕਦੇ ਬਟਾਲਾ ਦੇ ਲੋਕ ਅੱਤਵਾਦ ਦੇ ਮੁਕਾਬਲੇ ਵਿੱਚ ਇਕੱਠੇ ਹੋਏ ਸਨ ਅਤੇ ਜਿਵੇਂ ਅੱਤਵਾਦ ਖਿਲਾਫ ਲੜਾਈ ਲੜੀ ਸੀ ਉਵੇਂ ਹੀ ਹੁਣ ਇਕੱਠੇ ਹੋ ਰਾਜਨੀਤੀ ਤੋਂ ਉੱਪਰ ਉਠ ਕੇ ਗੈਂਗਸਟਰਵਾਦ ਅਤੇ ਵਿਗੜਦੀ ਕਾਨੂੰਨ ਵਿਵਸਥਾ ਦੇ ਖਿਲਾਫ ਲੜਾਈ ਦੀ ਲੋੜ ਹੈ।
ਰੰਧਾਵਾ ਦਾ ਕਹਿਣਾ ਸੀ ਕਿ ਇਸ ਵਾਰਦਾਤ ਦੇ ਰੋਸ ਵਜੋ ਜੋ ਬਟਾਲਾ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ, ਕਿ ਇਸ ਬੰਦ ਦਾ ਹਰ ਕੋਈ ਸਮਰਥਨ ਕਰ ਰਿਹਾ ਹੈ।

