ਅਸੀਂ ਵਾਪਿਸ ਪਰਤਾਂਗੇ
ਮੂਲ ਕਵਿਤਾ – ਅਬੂ ਸਲਮਾ
ਅਨੁਵਾਦ – ਪਾਸ਼ ਆਜ਼ਾਦ
ਪਿਆਰੇ ਫ਼ਲਸਤੀਨ
ਮੈਂ ਕਿਵੇਂ ਸੋਂ ਸਕਦਾ ਹਾਂ
ਮੇਰੀਆਂ ਅਖਾਂ ਅੰਦਰ ਤਸ਼ਦਦ ਦਾ ਪਰਛਾਵਾਂ ਹੈ
ਤੇਰੇ ਨਾਮ ਨਾਲ ਮੈਂ ਆਪਣੀ ਦੁਨੀਆਂ ਸੰਵਾਰਦਾ ਹਾਂ
ਤੇ ਜੇ ਤੇਰੇ ਪਿਆਰ ਨੇ ਮੈਨੂ ਪਾਗਲ ਨਾਂ ਕਰ ਦਿਤਾ ਹੋਵੇ
ਤਾਂ ਮੈਂ ਆਪਣੀਆਂ ਭਾਵਨਾਵਾਂ ਨੂੰ
ਦਬ ਹੀ ਲੈਂਦਾ
ਦਿਨਾਂ ਦੇ ਕਾਫ਼ਲੇ ਲੰਘਦੇ ਨੇ
ਤੇ ਗਲਾਂ ਕਰਦੇ ਨੇ
ਦੁਸ਼ਮਨਾਂ ਤੇ ਦੋਸਤਾਂ ਦੀਆਂ ਸਾਜਿਸ਼ਾਂ ਦੀਆਂ
ਪਿਆਰੇ ਫ਼ਲਸਤੀਨ
ਮੈਂ ਕਿਵੇਂ ਜਿਓਂ ਸਕਦਾ ਹਾਂ
ਤੇਰੀਆਂ ਟੀਸੀਆਂ ਤੇ ਮੈਦਾਨਾ ਤੋਂ ਦੂਰ
ਖੂਨ ਨਾਲ ਰੰਗੇ ਪਹਾੜ ਮੈਨੂ ਬੁਲਾ ਰਹੇ ਨੇ
ਓਹ ਰੰਗ ਫੈਲ ਰਿਹਾ ਹੈ
ਸਾਡੇ ਸਮੁੰਦਰ ਤਟ ਰੋ ਰਹੇ ਨੇ
ਤੇ ਮੈਨੁ ਬੁਲਾ ਰਹੇ ਨੇ
ਤੇ ਸਾਡਾ ਰੋਣਾ ਸਮਿਆਂ ਦੇ ਕੰਨਾ ਵਿੱਚ ਰੋਂਦਾ ਹੈ
ਵਹਿੰਦੇ ਝਰਨੇ ਮੈਨੂ ਬੁਲਾ ਰਹੇ ਨੇ
ਓਹ ਆਪਣੇ ਹੀ ਦੇਸ਼ ਅੰਦਰ ਪ੍ਰਦੇਸੀ ਹੋ ਗਏ
ਤੇਰੇ ਯਤੀਮ ਸ਼ਹਿਰ ਮੈਨੂ ਬੁਲਾ ਰਹੇ ਨੇ
ਅਤੇ ਤੇਰੇ ਪਿੰਡ ਤੇ ਗੁਬੰਦ
ਮੇਰੇ ਦੋਸਤ ਪੁਛਦੇ ਨੇ
‘ਕੀ ਅਸੀਂ ਫ਼ੇਰ ਮਿਲਾਂਗੇ?’
‘ਅਸੀਂ ਵਾਪਿਸ ਪਰਤਾਂਗੇ’
ਹਾਂ, ਅਸੀਂ ਸਾਰੇ ਓਸ ਪਵਿਤਰ ਆਤਮਾ ਨੂੰ ਪਿਆਰ ਕਰਾਂਗੇ
ਅਤੇ ਸਾਡੀਆਂ ਜਿਓਂਦੀਆਂ ਇਛਾਵਾਂ
ਸਾਡੇ ਬੁਲਾਂ ਤੇ ਨੇ
ਕਲ ਅਸੀਂ ਵਾਪਿਸ ਪਰਤਾਂਗੇ
ਤੇ ਪੀੜੀਆਂ ਸੁਣਨਗੀਆਂ
ਸਾਡੇ ਕਦਮਾਂ ਦੀਆਂ ਆਵਾਜ਼ਾਂ
ਅਸੀਂ ਵਾਪਿਸ ਪਰਤਾਂਗੇ ਝਖੜਾ/ਤੁਫਾਨਾ ਨਾਲ
ਬਿਜਲੀਆਂ ਤੇ ਓਲ੍ਕਾਵਾਂ ਨਾਲ
ਅਸੀਂ ਪਰਤਾਂਗੇ
ਆਪਣੀਆਂ ਓਮੀਦਾਂ ਅਤੇ ਗੀਤਾਂ ਨਾਲ
ਓੜਦੇ ਹੋਏ ਬਾਜਾਂ ਨਾਲ
ਪਹਿ ਫਟਣ ਦੇ ਨਾਲ
ਜੋ ਮਾਰੂਥਲਾਂ ਅੰਦਰ ਹਸਦੀ ਹੈ
ਸਮੁੰਦਰ ਦੀਆਂ ਲਹਿਰਾਂ ਤੇ ਨਚਦੀ ਸਵੇਰ ਦੇ ਨਾਲ
ਖੂਨ ਨਾਲ ਲਬਰੇਜ਼ ਝੰਡਿਆਂ ਨਾਲ
ਅਤੇ ਚਮਕਦੀਆਂ ਤਲਵਾਰਾਂ ਦੇ ਨਾਲ
ਅਤੇ ਬਰਛਿਆਂ ਨਾਲ
ਅਸੀਂ ਪਰਤਾਂਗੇ

