Punjab Breaking: ਪੰਜਾਬ ‘ਚ ਟਰੇਨ ਨੂੰ ਲੱਗੀ ਭਿਆਨਕ ਅੱਗ, ਯਾਤਰੀਆਂ ‘ਚ ਮਚੀ ਹਫੜਾ-ਦਫੜੀ
Punjab Breaking: ਪੰਜਾਬ ਦੇ ਸਰਹਿੰਦ ਰੇਲਵੇ ਸਟੇਸ਼ਨ (Sirhind Railway Station) ਨੇੜੇ ਅੱਜ ਸਵੇਰੇ ਇੱਕ ਵੱਡਾ ਰੇਲ ਹਾਦਸਾ ਟਲ ਗਿਆ।
ਲੁਧਿਆਣਾ ਤੋਂ ਦਿੱਲੀ ਜਾ ਰਹੀ ਟਰੇਨ ਨੰਬਰ 12204 ਗਰੀਬ ਰੱਥ ਐਕਸਪ੍ਰੈਸ (Amritsar-Saharsa Garib Rath Express) ਦੇ ਇੱਕ ਕੋਚ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਯਾਤਰੀਆਂ ਵਿੱਚ ਹਫੜਾ-ਦਫੜੀ ਮੱਚ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾ ਲਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਹ ਘਟਨਾ ਅੱਜ ਸਵੇਰੇ ਲਗਭਗ 7:30 ਵਜੇ ਵਾਪਰੀ। ਟਰੇਨ ਜਿਵੇਂ ਹੀ ਸਰਹਿੰਦ ਸਟੇਸ਼ਨ ਤੋਂ ਅੱਗੇ ਵਧੀ, ਤਾਂ ਕਿਹਾ ਜਾ ਰਿਹਾ ਹੈ ਕਿ ਉਸਦੇ G-19 ਕੋਚ ਵਿੱਚ short circuit ਕਾਰਨ ਧੂੰਆਂ ਉੱਠਣ ਲੱਗਾ। ਲੋਕੋ ਪਾਇਲਟ (Loco Pilot) ਵੱਲੋਂ ਐਮਰਜੈਂਸੀ ਬ੍ਰੇਕ ਲਗਾਉਣ ਨਾਲ ਟਰੇਨ ਨੂੰ ਤੁਰੰਤ ਰੋਕ ਲਿਆ ਗਿਆ।
ਕੋਚ ਤੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਯਾਤਰੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਕਈ ਯਾਤਰੀ ਕਾਹਲੀ-ਕਾਹਲੀ ਵਿੱਚ ਆਪਣਾ ਸਾਮਾਨ ਛੱਡ ਕੇ ਹੇਠਾਂ ਉਤਰਨ ਲੱਗੇ, ਜਿਸ ਨਾਲ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। – ਰੇਲਵੇ ਦੀ ਤੁਰੰਤ ਕਾਰਵਾਈ, ਸਾਰੇ ਯਾਤਰੀ ਸੁਰੱਖਿਅਤ, ਰੇਲਵੇ ਅਧਿਕਾਰੀਆਂ ਨੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੋਰਚਾ ਸੰਭਾਲ ਲਿਆ।
ਪ੍ਰਭਾਵਿਤ ਕੋਚ ਦੇ ਯਾਤਰੀਆਂ ਨੂੰ ਤੁਰੰਤ ਦੂਜੇ ਡੱਬਿਆਂ ਵਿੱਚ shift ਕੀਤਾ ਗਿਆ। ਮੌਕੇ ‘ਤੇ ਪਹੁੰਚੀ ਰੇਲਵੇ ਪੁਲਿਸ (GRP) ਅਤੇ ਫਾਇਰ ਬ੍ਰਿਗੇਡ (Fire Brigade) ਦੀਆਂ ਟੀਮਾਂ ਨੇ ਇੱਕ ਘੰਟੇ ਦੇ ਅੰਦਰ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।
ਰੇਲਵੇ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, “ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ (no casualties) ਨਹੀਂ ਹੋਇਆ ਹੈ।”

