Holiday Alert: ਪੰਜਾਬ ‘ਚ 2 ਹੋਰ ਸਰਕਾਰੀ ਛੁੱਟੀਆਂ! ਜਾਣੋ ਕਦੋਂ-ਕਦੋਂ

All Latest NewsNews FlashPunjab NewsTop BreakingTOP STORIES

 

ਚੰਡੀਗੜ੍ਹ:

Holiday Alert: ਪੰਜਾਬ ਵਿੱਚ ਇਨ੍ਹੀਂ ਦਿਨੀਂ ਤਿਉਹਾਰਾਂ ਦਾ ਮੌਸਮ ਸਿਖਰ ‘ਤੇ ਹੈ ਅਤੇ ਇਸੇ ਕਾਰਨ ਸੂਬੇ ਭਰ ਵਿੱਚ ਛੁੱਟੀਆਂ ਦੀ ਲੜੀ ਜਾਰੀ ਹੈ। ਬੀਤੇ ਦਿਨ ਜਿੱਥੇ ਸਕੂਲ, ਕਾਲਜ ਅਤੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਦੀਵਾਲੀ ਦੀ ਛੁੱਟੀ ਰਹੀ, ਉੱਥੇ ਹੀ ਹੁਣ ਕਈ ਨਿੱਜੀ ਅਦਾਰਿਆਂ ਨੇ ਅੱਜ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦੀ ਛੁੱਟੀ (Holiday Alert) ਦਿੱਤੀ ਹੈ। ਇਸੇ ਦੌਰਾਨ ਦੱਸ ਦੇਈਏ ਕਿ ਹੁਣ ਲੋਕਾਂ ਨੂੰ ਦੋ ਹੋਰ ਲਗਾਤਾਰ ਛੁੱਟੀਆਂ ਮਿਲਣ ਜਾ ਰਹੀਆਂ ਹਨ, ਜਿਸਦਾ ਐਲਾਨ ਸੂਬਾ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ।

22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ

22 ਅਕਤੂਬਰ ਨੂੰ ਪੰਜਾਬ ਵਿੱਚ ਵਿਸ਼ਵਕਰਮਾ ਦਿਵਸ (Vishwakarma Day) ਮਨਾਇਆ ਜਾਵੇਗਾ, ਜਿਸ ਮੌਕੇ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਹ ਦਿਨ ਭਗਵਾਨ ਵਿਸ਼ਵਕਰਮਾ ਨੂੰ ਸਮਰਪਿਤ ਹੈ, ਜਿਨ੍ਹਾਂ ਨੂੰ ਸਿਰਜਣਹਾਰ ਅਤੇ ਉਦਯੋਗ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਮੌਕੇ ਸੂਬੇ ਭਰ ਵਿੱਚ ਪੂਜਾ-ਅਰਚਨਾ ਅਤੇ ਧਾਰਮਿਕ ਸਮਾਗਮ ਹੋਣਗੇ।

23 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ

ਇਸ ਤੋਂ ਅਗਲੇ ਦਿਨ, ਯਾਨੀ 23 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦਾ ਗੁਰਗੱਦੀ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਪੰਜਾਬ ਸਰਕਾਰ ਨੇ ਇਸਨੂੰ ਰਾਖਵੀਂ ਛੁੱਟੀ (Optional Holiday) ਵਜੋਂ ਘੋਸ਼ਿਤ ਕੀਤਾ ਹੈ। ਹਾਲਾਂਕਿ ਇਸ ਦਿਨ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਖੁੱਲ੍ਹੇ ਰਹਿਣਗੇ, ਪਰ ਸਰਕਾਰੀ ਕਰਮਚਾਰੀ ਆਪਣੀ ਲੋੜ ਅਨੁਸਾਰ ਇਸ ਦਿਨ ਛੁੱਟੀ ਲੈ ਸਕਦੇ ਹਨ।

ਰਾਖਵੀਂ ਛੁੱਟੀ ਕੀ ਹੁੰਦੀ ਹੈ?

ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ, ਇਸ ਸਾਲ ਕੁੱਲ 28 ਰਾਖਵੀਆਂ ਛੁੱਟੀਆਂ ਤੈਅ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕੋਈ ਵੀ ਦੋ ਛੁੱਟੀਆਂ ਕਰਮਚਾਰੀ ਆਪਣੀ ਮਰਜ਼ੀ ਨਾਲ ਲੈ ਸਕਦਾ ਹੈ। ਇਨ੍ਹਾਂ ਦਿਨਾਂ ਵਿੱਚ ਅਦਾਰੇ ਆਮ ਵਾਂਗ ਖੁੱਲ੍ਹੇ ਰਹਿੰਦੇ ਹਨ ਅਤੇ ਕੰਮਕਾਜ ਸੁਚਾਰੂ ਢੰਗ ਨਾਲ ਚੱਲਦਾ ਰਹਿੰਦਾ ਹੈ।

ਤਿਉਹਾਰਾਂ ਦੇ ਇਸ ਲਗਾਤਾਰ ਸਿਲਸਿਲੇ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦੀਵਾਲੀ ਤੋਂ ਬਾਅਦ ਹੁਣ ਵਿਸ਼ਵਕਰਮਾ ਦਿਵਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਧਾਰਮਿਕ ਸ਼ਰਧਾ ਅਤੇ ਸਮਾਜਿਕ ਏਕਤਾ ਦੇ ਪ੍ਰਤੀਕ ਵਜੋਂ ਮਨਾਇਆ ਜਾਵੇਗਾ।

 

Media PBN Staff

Media PBN Staff

Leave a Reply

Your email address will not be published. Required fields are marked *