ਵੱਡੀ ਖ਼ਬਰ: ਪੁਲਿਸ ਨੇ ਐਨਕਾਊਂਟਰ ‘ਚ ਮਾਰੇ 4 ਮੋਸਟ ਵਾਂਟੇਡ ਗੈਂਗਸਟਰ
ਨੈਸ਼ਨਲ ਡੈਸਕ –
ਗੈਂਗਸਟਰਾਂ ਦੇ ਖਾਤਮੇ ਲਈ ਵੱਖ-ਵੱਖ ਸੂਬਿਆਂ ਦੀਆਂ ਏਜੰਸੀਆਂ ਅਤੇ ਪੁਲਿਸ ਵਿਭਾਗ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰਾਂ ਦੇ ਵੱਲੋਂ ਵੀ ਗੈਂਗਸਟਰਾਂ ਦੇ ਖਾਤਮੇ ਲਈ ਵੱਖਰੇ ਕਿਸਮ ਦੇ ਆਪਰੇਸ਼ਨ ਚਲਾਏ ਜਾ ਰਹੇ ਨੇ।
ਤਾਜ਼ਾ ਅਤੇ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ, ਜਿੱਥੋ ਦੇ ਰੋਹਿਣੀ ਵਿੱਚ ਪੁਲਿਸ ਦੇ ਵੱਲੋਂ ਤੜਕਸਾਰ ਇੱਕ ਵੱਡਾ ਐਨਕਾਊਂਟਰ ਕੀਤਾ ਗਿਆ। ਏਥੇ ਚਾਰ ਮੋਸਟ ਵਾਂਟੇਡ ਗੈਂਗਸਟਰ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ।
ਦੱਸਿਆ ਜਾ ਰਿਹਾ ਹੈ ਕਿ ਉਕਤ ਚਾਰੇ ਗੈਂਗਸਟਰ ਬਿਹਾਰ ਦੇ ਮੋਸਟ ਵਾਂਟੇਡ ਸਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬਿਹਾਰ ਪੁਲਿਸ ਅਤੇ ਦਿੱਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ਨੇ ਗੈਂਗਸਟਰਾਂ ਨੂੰ ਖਤਮ ਕੀਤਾ।
ਰਿਪੋਰਟਾਂ ਮੁਤਾਬਕ, ਜਿਹੜੇ ਗੈਂਗਸਟਰ ਮਾਰੇ ਗਏ ਹਨ ਉਹ ਇੱਕ ਵੱਡੇ ਗਰੋਹ ਲਈ ਕੰਮ ਕਰਦੇ ਸਨ। ਪੁਲਿਸ ਸੂਤਰਾਂ ਮੁਤਾਬਕ ਮਾਰੇ ਗਏ ਗੈਂਗਸਟਰਾਂ ਵਿੱਚ ਗੈਂਗ ਦਾ ਸਰਗਨਾ ਰੰਜਨ ਪਾਠਕ ਵੀ ਮੌਜੂਦ ਹੈ, ਜੋ ਕਤਲ, ਜਬਰਨ ਵਸੂਲੀ ਅਤੇ ਡਕੈਤੀ ਵਰਗੇ ਕਈ ਗੰਭੀਰ ਮਾਮਲਿਆਂ ਵਿੱਚ ਮੁਲਜ਼ਮ ਪਾਇਆ ਗਿਆ ਸੀ।
ਰਿਪੋਰਟਾਂ ਅਨੁਸਾਰ, ਇਹ ਘਟਨਾ ਰੋਹਿਣੀ ਦੇ ਬਹਾਦਰ ਸ਼ਾਹ ਮਾਰਗ ‘ਤੇ ਡਾਕਟਰ ਅੰਬੇਡਕਰ ਚੌਕ ਅਤੇ ਪੰਸਾਲੀ ਚੌਕ ਦੇ ਵਿਚਕਾਰ ਸਵੇਰੇ 2:20 ਵਜੇ ਦੇ ਕਰੀਬ ਵਾਪਰੀ। ਪੁਲਿਸ ਨੂੰ ਪਹਿਲਾਂ ਹੀ ਗਿਰੋਹ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਜਿਵੇਂ ਹੀ ਟੀਮ ਨੇ ਉਨ੍ਹਾਂ ਨੂੰ ਘੇਰਿਆ, ਅਪਰਾਧੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿੱਚ, ਚਾਰੇ ਅਪਰਾਧੀ ਮੌਕੇ ‘ਤੇ ਹੀ ਮਾਰੇ ਗਏ।
ਮੁਕਾਬਲੇ ਤੋਂ ਬਾਅਦ, ਚਾਰਾਂ ਨੂੰ ਰੋਹਿਣੀ ਦੇ ਡਾ. ਭੀਮ ਰਾਓ ਅੰਬੇਡਕਰ (ਬੀਐਸਏ) ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦਿੱਲੀ ਪੁਲਿਸ ਨੇ ਦੱਸਿਆ ਕਿ ਪੂਰੀ ਕਾਰਵਾਈ ਵਿੱਚ ਕੋਈ ਵੀ ਪੁਲਿਸ ਕਰਮਚਾਰੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ।
ਮਾਰੇ ਗਏ ਅਪਰਾਧੀਆਂ ਦੀ ਪਛਾਣ ਇਸ ਤਰ੍ਹਾਂ ਕੀਤੀ ਗਈ ਹੈ:
- ਰੰਜਨ ਪਾਠਕ (25 ਸਾਲ) ਪੁੱਤਰ ਮਨੋਜ ਪਾਠਕ…, ਵਾਸੀ ਮਲਾਹਈ, ਸੁਰਸੰਦ ਥਾਣਾ, ਸੀਤਾਮੜੀ ਜ਼ਿਲ੍ਹਾ, ਬਿਹਾਰ
- ਬਿਮਲੇਸ਼ ਮਹਾਤੋ ਉਰਫ਼ ਬਿਮਲੇਸ਼ ਸਾਹਨੀ (25 ਸਾਲ) ਪੁੱਤਰ ਸੁਖਲਾ ਦੇਵੀ… , ਵਾਸੀ ਰਤਨਪੁਰ, ਬਾਜਪੱਤੀ ਥਾਣਾ, ਸੀਤਾਮੜੀ ਜ਼ਿਲ੍ਹਾ
- ਮਨੀਸ਼ ਪਾਠਕ (33 ਸਾਲ) ਪੁੱਤਰ ਅਰਵਿੰਦ ਪਾਠਕ…, ਵਾਸੀ ਮਲਾਹਈ, ਸੁਰਸੰਦ ਥਾਣਾ, ਸੀਤਾਮੜੀ
- ਅਮਨ ਠਾਕੁਰ (21 ਸਾਲ) ਪੁੱਤਰ ਸੰਜੀਵ ਠਾਕੁਰ ਵਾਸੀ ਸ਼ੇਰਪੁਰ, ਕਰਾਵਲ ਨਗਰ, ਦਿੱਲੀ।

