Punjab News- ਬੇਰੁਜ਼ਗਾਰ ਅਧਿਆਪਕਾਂ ਦਾ ਭਗਵੰਤ ਮਾਨ ਸਰਕਾਰ ਵਿਰੁੱਧ ਵੱਡਾ ਐਲਾਨ, ਤਰਨਤਾਰਨ ‘ਚ ਕਰਨਗੇ ਰੋਸ ਰੈਲੀ

All Latest NewsNews FlashPunjab News

 

 

Punjab News-ਪੰਜਾਬ ਸਰਕਾਰ ਦੀ ਖੁੱਲ੍ਹੀ ਪੋਲ, ਇੱਕ ਵੀ ਨਹੀਂ ਕੱਢੀ ਟੀਚਰਾਂ ਦੀ ਭਰਤੀ!

Punjab News-ਬੇਰੁਜ਼ਗਾਰਾਂ ਦਾ ਗੁੱਸਾ ਦਿਨੋ ਦਿਨ ਫੁੱਟਦਾ ਨਜ਼ਰ ਆ ਰਿਹਾ ਹੈ। ਲਗਭਗ 44 ਮਹੀਨਿਆਂ ਤੋਂ ਸਰਕਾਰ ਸਿੱਖਿਆ ਵਿਭਾਗ ਵਿੱਚ ਇੱਕ ਵੀ ਭਰਤੀ ਨਹੀਂ ਦੇ ਸਕੀ।

ਨਾ ਮਾਸਟਰ ਕੇਡਰ ਚੋ, ਨਾ ਲੈਕਚਰਾਰ ਕੇਡਰ ਚੋ, ਨਾ ਪ੍ਰਾਇਮਰੀ ਕੇਡਰ ਚੋ, ਵੱਡੇ ਪੱਧਰ ਤੇ ਮਾਸਟਰ ਕੇਡਰ ਦੀਆਂ ਸਕੂਲਾਂ ਵਿੱਚ ਅਸਾਮੀਆਂ ਖਾਲੀ ਤੇ ਵੱਡੇ ਪੱਧਰ ਤੇ ਸਕੂਲ ਲੈਕਚਰਾਰ ਦੀਆਂ ਅਸਾਮੀਆਂ ਖਾਲੀ ਹਨ।

ਪਰ ਸਰਕਾਰ ਵੱਲੋਂ ਪਿੱਛਲੇ ਪੌਣੇ ਚਾਰ ਸਾਲਾਂ ਤੋਂ ਮੀਟਿੰਗਾਂ ਦੇ ਵਿੱਚ ਲਾਰੇ ਮਿਲ਼ੇ। ਹਰ ਮੀਟਿੰਗ ਵਿੱਚ ਵੱਡੀ ਖੁਸ਼ਖਬਰੀ ਦੇਣ ਦੀ ਗੱਲ ਕਹੀ ਗਈ ਪਰ ਸਰਕਾਰ ਵੱਲੋਂ ਬੇਰੁਜਗਾਰਾਂ ਨੂੰ ਨਿਰਾਸ਼ਾ ਹੱਥ ਲੱਗੀ। ਮਾਸਟਰ ਕੇਡਰ ਤੇ ਲੈਕਚਰਾਰ ਦੀ ਭਰਤੀ ਨਹੀ ਦੇ ਸਕੀ।

ਸਰਕਾਰ ਮਾਸਟਰ ਕੇਡਰ ਉੱਪਰ 55% ਦੀ ਸ਼ਰਤ ਥੋਪ ਚੁੱਕੀ ਹੈ ਅਤੇ ਇਹ ਲਾਗੂ ਕਰਕੇ ਬੇਰੁਜਗਾਰਾਂ ਦੇ ਜਖ਼ਮਾਂ ਓਪਰ ਨਮਕ ਸ਼ਿੜਕ ਰਹੀ ਹੈ ਅਤੇ 55% ਰੱਦ ਕੀਤੀ ਜਾਵੇ ਸਰਕਾਰ ਦੀਆਂ ਗਲਤ ਨੀਤੀਆਂ ਬੇਰੁਜ਼ਗਾਰਾਂ ਉੱਪਰ ਭਾਰੂ ਪੈਂਦੀਆਂ ਨਜ਼ਰ ਆ ਰਹੀਆਂ ਹਨ। ਬੇਰੁਜ਼ਗਾਰਾਂ ਨੇ ਬੜੀ ਮੁਸ਼ੱਕਤ ਨਾਲ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ।

ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਨਹੀਂ ਕਰ ਰਹੀ ਸਟੇਜਾਂ ਤੋਂ ਉਮਰਾਂ ਦਾ ਵਾਅਦਾ ਕਰਨ ਵਾਲੀ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ, ਇਸ ਦੇ ਰੋਸ ਵਜੋਂ ਸੂਬਾ ਪ੍ਰਧਾਨ ਜਸਵੰਤ ਘੁਬਾਇਆ ਦੀ ਅਗਵਾਈ ਚੋ 26 ਤਰੀਕ ਨੂੰ ਤਰਨਤਾਰਨ ਸਾਹਿਬ ਵਿਖੇ ਬੇਰੁਜ਼ਗਾਰ ਰੋਸ ਰੈਲੀ ਕੀਤੀ ਜਾਵੇਗੀ ਜੇਕਰ ਸਰਕਾਰ ਵੱਲੋਂ ਜਲਦੀ ਬੇਰੁਜਗਾਰਾਂ ਦਾ ਹਲ ਨਹੀਂ ਹੁੰਦਾਂ ਤਾਂ ਜਬਰਦਸਤ ਐਕਸ਼ਨ ਵੱਲ ਬੇਰੁਜਗਾਰ ਅਧਿਆਪਕ ਵੱਧਣਗੇ।

 

 

Media PBN Staff

Media PBN Staff