ਵੱਡੀ ਖ਼ਬਰ: IPS ਅਫ਼ਸਰ ਭੁੱਲਰ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਸਰਕਾਰ ਨੇ ਰੋਪੜ ਰੇਂਜ ਦਾ ਲਾਇਆ ਨਵਾਂ DIG
ਚੰਡੀਗੜ੍ਹ
ਸੀਨੀਅਰ ਆਈਪੀਐਸ ਅਫਸਰ ਅਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਲੰਘੀ ਰਾਤ ਰੋਪੜ ਰੇਂਜ ਦਾ ਨਵਾਂ ਡੀਆਈਜੀ ਲਗਾ ਦਿੱਤਾ ਗਿਆ।
ਜਾਣਕਾਰੀ ਦੇ ਅਨੁਸਾਰ, ਪੰਜਾਬ ਸਰਕਾਰ ਦੇ ਵੱਲੋਂ ਰੋਪੜ ਰੇਂਜ ਦੇ ਨਵੇਂ ਡੀ.ਆਈ.ਜੀ. ਸੀਨੀਅਰ ਆਈਪੀਐਸ ਅਫ਼ਸਰ ਨਾਨਕ ਸਿੰਘ ਨੂੰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਸਿੰਘ ਸਨ, ਜਿਨ੍ਹਾਂ ਨੂੰ ਸੀਬੀਆਈ ਦੇ ਵੱਲੋਂ ਪਿਛਲੇ ਦਿਨੀਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਵੇਲੇ ਸਰਕਾਰ ਵੱਲੋਂ ਉਨ੍ਹਾਂ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਿਸ ਸੀਨੀਅਰ ਆਈਪੀਐਸ ਅਫਸਰ (ਨਾਨਕ ਸਿੰਘ) ਨੂੰ ਰੋਪੜ ਰੇਂਜ ਦਾ ਡੀਆਈਜੀ ਲਾਇਆ ਗਿਆ ਹੈ ਉਹ ਇਸ ਤੋਂ ਪਹਿਲਾਂ ਬਾਰਡਰ ਰੇਂਜ ਅੰਮ੍ਰਿਤਸਰ ਦੇ ਡੀਆਈਜੀ ਵਜੋਂ ਤੈਨਾਤ ਸਨ।

