Punjab Breaking-ਭਾਈ ਰਾਜੋਆਣਾ ਫਿਰ ਆਏ ਜੇਲ੍ਹ ਤੋਂ ਬਾਹਰ, ਸਜ਼ਾ ਬਾਰੇ ਦਿੱਤਾ ਵੱਡਾ ਬਿਆਨ
Punjab Breaking- ਪਟਿਆਲਾ ਜੇਲ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਫਿਰ ਜੇਲ੍ਹ ਤੋਂ ਬਾਹਰ ਆਏ। ਉਨ੍ਹਾਂ ਨੂੰ ਪੁਲਿਸ ਟੀਮ ਮੈਡੀਕਲ ਚੈੱਕਅਪ ਲਈ ਡੈਟਲ ਕਾਲਜ ਲੈ ਕੇ ਪਹੁੰਚੀ ਸੀ।
ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ 30 ਸਾਲਾਂ ਤੋਂ ਜੇਲ ਦੇ ਅੰਦਰ ਬੰਦ ਹੈ। ਉਹਨਾਂ ਨੇ ਮੰਗ ਕੀਤੀ ਕਿ ਉਸਦੀ ਸਜ਼ਾ ਤੇ ਜਲਦੀ ਫੈਸਲਾ ਸੁਣਾਇਆ ਜਾਵੇ।
ਉਹਨਾਂ ਨੇ ਕਿਹਾ ਕਿ ਮੇਰੀ ਸਜ਼ਾ ਉੱਪਰ ਜਲਦ ਫੈਸਲਾ ਸਰਕਾਰ ਲਵੇ। ਇਸ ਦੇ ਨਾਲ ਹੀ ਰਾਜੋਆਣਾ ਨੇ ਕਿਹਾ ਕਿ ਮੈਂ ਪਿਛਲੇ 30 ਸਾਲਾਂ ਤੋਂ ਜੇਲ ਅੰਦਰ ਬੰਦ ਹਾਂ, 14 ਸਾਲ ਤੋਂ ਕੇਂਦਰ ਕੋਲ ਮੇਰੀ ਅਪੀਲ ਪੈਂਡਿੰਗ ਪਈ ਹੈ।
ਰਾਜੋਆਣਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸਰਕਾਰ ਫੈਸਲਾ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਫੈਸਲਾ ਨਾ ਕਰਨਾ ਵੀ ਵੱਡੀ ਬੇਇਨਸਾਫੀ ਹੈ। ਰਾਜੋਆਣਾ ਨੂੰ ਮੈਡੀਕਲ ਚੈੱਕਅਪ ਲਈ ਅੱਜ ਪਟਿਆਲਾ ਦੇ ਡੈਂਟਲ ਕਾਲਜ ਵਿੱਚ ਪੁਲਿਸ ਟੀਮ ਪਹੁੰਚੀ ਸੀ।

