ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸੱਦਿਆ ਵੱਡਾ ਇਕੱਠ! ਕਿਸਾਨ ਆਗੂ ਪਿੱਥੋ ‘ਤੇ ਹਮਲੇ ਦਾ ਮਾਮਲਾ
ਰਾਮਪੁਰਾ ਫੂਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਪਿੱਥੋ ਵਿੱਚ ਗੁਰਦਿੱਤ ਸਿੰਘ ਗੁੰਮਟੀ ਕਲਾਂ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਵੀ ਸ਼ਾਮਲ ਹੋਏ।
ਇਸ ਮੌਕੇ ਯੂਨੀਅਨ ਦੀ ਪਿੰਡ ਇਕਾਈ ਦੀ ਚੋਣ ਕਰਕੇ ਜਸਪ੍ਰੀਤ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਦੇ ਨਾਲ ਹਰਪ੍ਰੀਤ ਸਿੰਘ ਮੱਖਣ ਸਿੰਘ ਜੀਵਨ ਸਿੰਘ ਬਹਾਦਰ ਸਿੰਘ ਮਾਲਵਿੰਦਰ ਸਿੰਘ ਗੁਰਵਿੰਦਰ ਸਿੰਘ ਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਇਕਾਈ ਮੈਂਬਰ ਨਿਯੁਕਤ ਕੀਤਾ ਗਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਲਗਭਗ 40 ਦਿਨ ਪਹਿਲਾ ਕਿਸਾਨ ਆਗੂ ਜਗਸੀਰ ਸਿੰਘ ਪਿੱਥੋ ਤੇ ਕੁਝ ਗੁੰਡੇ ਅਨਸਰਾਂ ਵੱਲੋਂ ਹਮਲਾ ਕਰਕੇ ਗੰਭੀਰ ਜਖਮੀ ਕੀਤਾ ਗਿਆ ਸੀ।
ਜਿਸ ਸਬੰਧੀ ਪੁਲਿਸ ਵੱਲੋਂ ਹਾਲੇ ਤਕ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਜਥੇਬੰਦੀ ਵੱਲੋਂ 28 ਅਕਤੂਬਰ ਨੂੰ ਥਾਣਾ ਸਦਰ ਰਾਮਪੁਰਾ ਅਤੇ ਡੀ ਐੱਸ ਪੀ ਨੂੰ ਵੱਡੇ ਇਕੱਠ ਦੇ ਰੂਪ ਵਿੱਚ ਮਿਲਿਆ ਜਾਵੇਗਾ।ਇਸ ਮੌਕੇ ਸੁਖਦੇਵ ਸਿੰਘ ਢਪਾਲੀ ਅਤੇ ਰਾਮ ਸਿੰਘ ਕਲਿਆਣ ਵੀ ਹਾਜਰ ਸਨ।

