ਪੰਜਾਬ ਸਰਕਾਰ ਦੇ ਕੰਨ ‘ਤੇ ਜੂ ਨਾ ਸਰਕੀ! ਕਿਸਾਨਾਂ ਨੇ ‘ਗੰਨੇ’ ਦੇ 120 ਕਰੋੜ ਰੁਪਏ ਦੇ ਬਕਾਏ ਲੈਣ ਲਈ ਖੋਲ੍ਹਿਆ ਮੋਰਚਾ
ਕਿਸਾਨਾਂ ਨੇ ਗੰਨੇ ਦੀ 120 ਕਰੋੜ ਰੁਪਏ ਬਕਾਇਆ ਰਾਸ਼ੀ ਲੈਣ ਲਈ DC ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ , ਗੁਰਦਾਸਪੁਰ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 120 ਕਰੋੜ ਰੁਪਏ ਗੰਨੇ ਦੀ ਬਕਾਇਆ ਰਾਸ਼ੀ ਨਾ ਦੇਣ ਦੇ ਰੋਸ਼ ਵਜੋਂ ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਨਹੀਂ ਤਾਂ ਕਿਸਾਨ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਵੱਢਣ ਦੇ ਲਈ ਮਜਬੂਰ ਹੋਣਗੇ।
ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ 2024-25 ਗੰਨਾਂ ਸੀਜਨ ਦੀ ਜੋ ਰਕਮ ਪੰਜਾਬ ਸਰਕਾਰ ਨੇ ਗੰਨਾ ਸ਼ੂਗਰ ਮਿੱਲ ਨੂੰ 61.50 ਰੁਪਏ ਪਾਉਣੇ ਸੀ ਉਹ ਰਕਮ ਲੱਗਪਗ 120 ਕਰੋੜ ਰੁਪਏ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਈ ਇਸ ਕਰਕੇ ਕਿਸਾਨ ਕਾਫੀ ਪਰੇਸ਼ਾਨ ਹਨ। ਕਿਸਾਨਾਂ ਨੇ ਦੱਸਿਆ ਕਿ ਗੰਨੇ ਦੀ ਲਾਗਤ ਪੂਰੇ ਸਾਲ ਦਾ ਸੀਜਨ ਹੈ ਜੋ ਕਿ ਇਹ ਰਕਮ ਹੀ ਕਿਸਾਨਾਂ ਨੂੰ ਸਾਰੇ ਖਰਚੇ ਕੱਢ ਕੇ ਬਚਦੀ ਹੈ।
ਉਹ ਅਜੇ ਤੱਕ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਬਾਰ-ਬਾਰ ਮੰਗ ਪੱਤਰ ਦੇਣ ਤੇ ਸਰਕਾਰ ਦੇ ਕੰਨ ਤੇ ਕੋਈ ਜੁੰ ਨਹੀਂ ਸਰਕੀ ਅਤੇ ਨਾ ਹੀ ਪੰਜਾਬ ਸਰਕਾਰ ਦੁਆਰਾ ਗੰਨੇ ਦੀ ਸਰਕਾਰੀ ਮਿੱਲਾਂ ਦਾ ਬਕਾਇਆ ਖਾਤਿਆਂ ਵਿੱਚ ਪਾਇਆ ਗਿਆ ਹੈ।
ਜਿਸ ਕਰਕੇ ਕਿਸਾਨ ਕਾਫੀ ਨਿਰਾਸ਼ ਹਨ ਉਹਨਾਂ ਕਿਹਾ ਕਿ ਜੇਕਰ ਅਜੇ ਵੀ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਨਾ ਪਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਡੇ ਪੱਧਰ ਤੇ ਨੈਸ਼ਨਲ ਹਾਈਵੇ ਨੂੰ ਜਾਮ ਕਰਨਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

