ਪੰਜਾਬ ਕਾਂਗਰਸ ਨੂੰ ਵੱਡਾ ਝਟਕਾ; 2 ਸੀਨੀਅਰ ਲੀਡਰ ਭਾਜਪਾ ‘ਚ ਸ਼ਾਮਲ
Punjab News- ਅੱਜ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਤਰਨਤਾਰਨ ਤੋਂ ਦੋ ਸੀਨੀਅਰ ਲੀਡਰ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ।
ਦਰਅਸਲ, ਤਰਨ ਤਾਰਨ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਤਰਨਤਾਰਨ ਹਲਕੇ ਦੇ ਦੋ ਕਾਂਗਰਸੀ ਨੇਤਾ ਅੱਜ ਦਿੱਲੀ ‘ਚ ਭਾਜਪਾ ਵਿਚ ਸ਼ਾਮਲ ਹੋ ਗਏ ਹਨ।
ਭਾਜਪਾ ਵਿੱਚ ਸ਼ਾਮਲ ਹੋਏ ਨੇਤਾਵਾਂ ‘ਚ ਰਣਜੀਤ ਸਿੰਘ ਢਿੱਲੋਂ (ਰਾਣਾ ਗੰਦੀਵਿੰਡ), ਜੋ ਕਿ ਬਲਾਕ ਕਮੇਟੀ ਦੇ ਚੇਅਰਮੈਨ ਅਤੇ ਪੀ.ਪੀ.ਸੀ.ਸੀ. ਕੋਆਰਡੀਨੇਟਰ ਹਨ, ਅਤੇ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਗੰਦੀਵਿੰਡ, ਜੋ ਪੰਜਾਬ ਕਾਂਗਰਸ ਦੇ ਬੁਲਾਰਾ ਅਤੇ ਬਲਾਕ ਕਾਂਗਰਸ ਕਮੇਟੀ ਗੰਦੀਵਿੰਡ ਦੇ ਪ੍ਰਧਾਨ ਹਨ।

