ਨਕਸਲਬਾੜੀ ਲਹਿਰ ਦੇ ਸਿਰਮੌਰ ਆਗੂ ਕਾਮਰੇਡ ਬਾਬਾ ਬੂਝਾ ਸਿੰਘ ਨੂੰ ਯਾਦ ਕਰਦਿਆਂ, ਸ਼ਰਧਾਂਜਲੀ ਸਭਾ ਕਰਵਾਈ
ਰੋਹਿਤ ਗੁਪਤਾ, ਗੁਰਦਾਸਪੁਰ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜਿਲਾ ਗੁਰਦਾਸਪੁਰ ਵਲੋ ਨਕਸਲਬਾੜੀ ਲਹਿਰ ਅਤੇ ਸੀ ਪੀ ਆਈ ( ਐਮ ਐਲ) ਦੇ ਸਿਰਮੌਰ ਆਗੂ ਕਾਮਰੇਡ ਬਾਬਾ ਬੂਝਾ ਸਿੰਘ ਚੱਕ ਮਾਈ ਦਾਸ ਦੀ ਯਾਦ ਵਿਚ ਸ਼ਰਧਾਂਜਲੀ ਸਭਾ (ਚੱਕ ਮਾਈ ਦਾਸ) ਵਿਚ ਸ਼ਮੂਲੀਅਤ ਕਰਨ ਲਈ ਬਲਾਕ ਸ਼੍ਰੀ ਹਰ ਗੋਬਿੰਦ ਪੁਰ ਕਾਦੀਆਂ ਵਿੱਚੋ ਵੱਡੀ ਗਿਣਤੀ ਵਿਚ ਕਰਨ ਲਈ ਵੱਡੀ ਮੀਟਿੰਗ ਕਰਕੇ ਚਾਲੇ ਪਾਏ ਗਏ।
ਪ੍ਰੈਸ ਸਕੱਤਰ ਡਾ ਅਸ਼ੋਕ ਭਾਰਤੀ ਨੇ ਦੱਸਿਆ ਕਿ ਜਿਲਾ ਖਜਾਨਚੀ ਸਿਕੰਦਰ ਸਿੰਘ ਚੀਮਾ ਖੁੱਡੀ ਦੀ ਅਗਵਾਈ ਵਿੱਚ ਅਤੇ ਬਲਾਕ ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਤੋਂ ਮਾਸਟਰ ਗੁਰਚਰਨ ਸਿੰਘ ਟਾਹਲੀ ਦੀ ਅਗਵਾਈ ਵਿੱਚ ਅਤੇ ਅੰਮ੍ਰਿਤਸਰ ਤੋ ਸੂਬਾ ਜਥੇਬੰਦਕ ਸਕੱਤਰ ਸਵਿੰਦਰਪਾਲ ਮੋਹਲੋਵਾਲੀ ਦੀ ਅਗਵਾਈ ਵਿੱਚ ਸਾਥੀ ਸ਼ਾਮਲ ਹੋਏ।
ਬੀਬੀ ਕੁਲਵਿੰਦਰ ਕੌਰ ਥੋਬਾ ,ਬਲਵਿੰਦਰ ਕੌਰ ਥੋਬਾ , ਦਿਲਬਾਗ ਸਿੰਘ ਪੈੜੇਵਾਲ ,ਸੁਖਵੰਤ ਸਿੰਘ ਥੋਬਾ, ਹਰਜੰਤ ਸਿੰਘ ਪੰਨਵਾਂ, ਸੁਖਦੇਵ ਸਿੰਘ ਪੰਨਵਾਂ, ਪਲਵਿੰਦਰ ਸਿੰਘ ਪੰਨਵਾਂ ,ਮਹਿੰਦਰ ਸਿੰਘ ਚੀਮਾ ਖੁੱਡੀ, ਹਰਜੀਤ ਸਿੰਘ ਮਠੋਲਾ ਕੁਲਦੀਪ ਸਿੰਘ ਸੈਰੋਵਾਲ ,ਸੁਖਦੇਵ ਸਿੰਘ ਭਗਤਪੁਰਾ, ਦਲਬੀਰ ਸਿੰਘ ਚੀਮਾ ਖੁੱਡੀ, ਕੁਲਵਿੰਦਰ ਸਿੰਘ ਬਸਰਾਵਾਂ, ਪ੍ਰੇਮ ਦਾਸ ਪਠਾਨਕੋਟ, ਹਰਜਿੰਦਰਜੀਤ ਪਿੰਟੂ ਚੀਮਾ ਖੁੱਡੀ ਆਦਿ ਸ਼ਾਮਲ ਹੋਏ।
ਆਗੂਆਂ ਨੇ ਕਿਹਾ ਕਿ ਬਾਬਾ ਬੂਝਾ ਸਿੰਘ ਨੂੰ 1970 ਵਿਚ ਹਕੂਮਤ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਸ਼ਹਾਦਤ ਲੋਕ ਸੰਘਰਸ਼ਾਂ ਵਿੱਚ ਲੱਗੇ ਕਾਰਕੁੰਨਾਂ ਆਗੂਆਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ।

