ਮਾਮਲਾ 5994 ਈਟੀਟੀ ਭਰਤੀ ਦਾ; 17 ਜੁਲਾਈ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਪਾਸੋਂ ਐਫੀਡੇਵਿਟ ਪੇਸ਼ ਕਰਨ ਦੀ ਮੰਗ
ਐਫੀਡੇਵਿਟ ਪੇਸ਼ ਕਰਨ ’ਚ ਆਨਾਕਾਨੀ ਕੀਤੀ ਤਾਂ ਵਿੱਢਿਆ ਜਾਵੇਗਾ ਸੰਘਰਸ਼
ਪੰਜਾਬ ਨੈੱਟਵਰਕ, ਅਬੋਹਰ
ਈਟੀਟੀ ਟੈੱਟ ਪਾਸ ਬੇਰੁਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਨੇ ਹਾਈਕੋਰਟ ਵਿੱਚ 15 ਜੁਲਾਈ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਪਾਸੋਂ ਹਰ ਹਾਲਤ ਵਿੱਚ ਐਫੀਡੇਵਿਟ ਪੇਸ਼ ਕਰਨ ਦੀ ਮੰਗ ਕੀਤੀ ਸੀ। ਈਟੀਟੀ ਕਾਡਰ ਦੀ 5994 ਭਰਤੀ ਸਬੰਧੀ ਸਿਲੇਬਸ ਨੂੰ ਲੈ ਕੇ ਲਗਾਏ ਗਏ ਕੇਸ ਦੀ ਸੁਣਵਾਈ 01 ਜੁਲਾਈ ਤੋਂ ਬਾਅਦ ਹੁਣ 15 ਜੁਲਾਈ ਨੂੰ ਸੁਣਵਾਈ ਹੋਈ।
ਪਿਛਲੀ ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 15 ਜੁਲਾਈ ਦੀ ਸੁਣਵਾਈ ਦੌਰਾਨ ਈਟੀਟੀ 5994 ਕਾਡਰ ਦੀ ਭਰਤੀ ਲਈ ਜਾਰੀ ਸਿਲੇਬਸ ਵਿੱਚ ਕੀਤੀ ਗਈ ਤਬਦੀਲੀ ਸਬੰਧੀ ਐਫੀਡੇਵਿਟ ਪੇਸ਼ ਕਰਨ ਦੇ ਹੁਕਮ ਕੀਤੇ ਸਨ।
ਪਰ ਅੱਜ ਜੋ ਸੁਣਵਾਈ ਹੋਈ ਉਸ ਵਿੱਚ ਸਰਕਾਰੀ ਵਕੀਲ ਦੁਵਾਰਾ ਇਹ ਕਿਹਾ ਗਿਆ ਕਿ ਐਫੀਡੇਵਿਟ ਤਿਆਰ ਹੈ, ਪਰ ਇਸ ਵਿਚ ਕੁਛ ਤਰੁੱਟੀਆਂ ਹਨ। ਜਿਥੋ ਕਿ ਸਰਕਾਰ ਦੀ ਨਾਕਾਮੀ ਸਾਹਮਣੇ ਆ ਰਹੀ ਹੈ ਤੇ ਈਟੀਟੀ ਅਧਿਆਪਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਯੂਨੀਅਨ ਮੈਬਰ – ਬੱਗਾ ਖੁਡਾਲ, ਬੰਟੀ ਕੰਬੋਜ, ਪਰਮ ਪਾਲ,ਹਰੀਸ਼ ਕੰਬੋਜ, ਰਮੇਸ਼ ਅਬੋਹਰ, ਆਦਰਸ਼ ਅਬੋਹਰ, ਅਸ਼ੋਕ ਬਾਵਾ ਨੇ ਕਿਹਾ ਕਿ ਜੇਕਰ ਆਉਣ ਵਾਲੀ 17 ਤਰੀਕ ਨੂੰ ਵੀ ਜੇਕਰ ਸਰਕਾਰ ਇਸ ਤਰ੍ਹਾਂ ਕਰਦੀ ਹੈ ਤਾਂ ਜਾ ਕਿਸੇ ਕਿਸਮ ਦੀ ਆਨਾਕਾਨੀ ਕਰਦਾ ਹੈ ਤਾਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੇ ਨਾਲ ਹੀ ਵੱਡੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।ਇਸ ਤੋਂ ਇਲਾਵਾ ਇਸ ਗਲਬਾਤ ਦੋਰਾਨ ਸੁਖਦੇਵ,ਅਰਸ਼ ਬੱਲੂਆਣਾ,ਮਨਪ੍ਰੀਤ , ਅਨਮੋਲ ਬੱਲੂਆਣਾ ਤੇ ਪ੍ਰਿੰਸ ਕੰਬੋਜ ਵੀ ਸ਼ਾਮਿਲ ਸਨ।