All Latest NewsGeneralNews FlashPunjab News

ਈਟੀਟੀ 2364 ਭਰਤੀ ‘ਤੇ ਕਾਨੂੰਨੀ ਅੜਚਨ ਖਤਮ, ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

 

ਤੁਰੰਤ ਨਿਯੁਕਤੀ ਪੱਤਰ ਜਾਰੀ ਕਰੇ ਸਰਕਾਰ-ਆਗੂ

ਪੰਜਾਬ ਨੈੱਟਵਰਕ,ਫਾਜਿਲਕਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਈਟੀਟੀ 2364 ਭਰਤੀ ਦੇ ਨਤੀਜੇ ਜਾਰੀ ਕਰਨ ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ ਇਥੇ ਜਿਕਰਯੋਗ ਹੈ ਕਿ 11 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 2364 ਭਰਤੀ ਉੱਤੇ ਲੱਗੀਆਂ ਓਹਨਾ ਸਾਰੀਆਂ ਯਾਚਿਕਾਵਾਂ ਨੂੰ ਖਾਰਜ ਕਰ ਦਿੱਤਾ ਜਿੰਨਾ ਕਰਕੇ ਇਸ ਭਰਤੀ ਦੇ ਨਤੀਜੇ ਜਾਰੀ ਕਰਨ ਤੇ ਰੋਕ ਲਗਾਈ ਗਈ ਸੀ।

ਇਸ ਭਰਤੀ ਦੇ ਯੋਗ ਉਮੀਦਵਾਰਾਂ ਨੇ ਉਸ ਸਮੇਂ ਸੁਖ ਦਾ ਸਾਹ ਲਿਆ ਜਦੋਂ 11 ਜੁਲਾਈ ਨੂੰ ਲੰਬੀ ਚਲੀ ਸੁਣਵਾਈ ਦੌਰਾਨ ਹਾਈਕੋਰਟ ਨੇ 2364 ਭਰਤੀ ਦੇ ਉਮੀਦਵਾਰਾਂ ਦੇ ਨਿਯੁਕਤੀ ਪੱਤਰਾਂ ਦੇ ਸਾਰੇ ਰਸਤੇ ਖੋਲ ਦਿਤੇ , ਇਹ ਭਰਤੀ ਮਾਰਚ 2020 ਵਿੱਚ ਆਈ ਸੀ ਉਸਤੋ ਬਾਅਦ ਵਿਭਾਗ ਦਵਾਰਾ ਪੇਪਰ ਲੈਣ ਉਪਰੰਤ ਕੌਂਸਲਿੰਗ ਵੀ ਸ਼ੁਰੂ ਹੋ ਗਈ ਸੀ।

ਪਰ ਕੁਝ ਨੁਕਤਿਆਂ ਨੂੰ ਲੈਕੇ ਕੋਰਟ ਵਿੱਚ 2364 ਭਰਤੀ ਅਜੇਹੀ ਉਲਝੀ ਕੇ ਇਸਦੇ ਉਮੀਦਵਾਰ ਅੱਜ ਤਕ ਨਿਯੁਕਤੀ ਪੱਤਰਾਂ ਨੂੰ ਤਰਸ ਰਹੇ ਹਨ, ਪਰ 11 ਜੁਲਾਈ ਨੂੰ ਹਾਈਕੋਰਟ ਵਲੋਂ ਸਾਰੀਆਂ ਰੋਕਾਂ ਹਟਾਉਂਦਿਆਂ ਇਸ ਭਰਤੀ ਦੇ ਸਾਰੇ ਰਸਤੇ ਖੋਲ ਦਿੱਤੇ ਹਨ।

ਇਸ ਮੌਕੇ ਯੂਨੀਅਨ ਆਗੂ ਬਲਦੇਵ ਕੰਬੋਜ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਹੁਣ ਸਾਰਾ ਕੁਝ ਵਿਭਾਗ ਦੇ ਹੱਥ ਹੈ ਕੇ ਉਹ ਇਸ ਭਰਤੀ ਦੇ ਯੋਗ ਉਮੀਦਵਾਰਾਂ ਨੂੰ ਕਦੋਂ ਨਿਯੁਕਤੀ ਪੱਤਰ ਦੇਕੇ ਸਕੂਲਾਂ ਵਿੱਚ ਭੇਜਦੇ ਹਨ।

ਓਹਨਾ ਅੱਗੇ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਜਲਦੀ ਹੀ ਈਟੀਟੀ 2364 ਭਰਤੀ ਦੇ ਉਮੀਦਵਾਰਾਂ ਨੂੰ ਜਲਦ ਤੋਂ ਜਲਦ ਸਰਕਾਰ ਨਿਯੁਕਤੀ ਪੱਤਰ ਦੇਕੇ ਸਕੂਲਾਂ ਵਿਚ ਭੇਜਣ ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ ਹੋਰ ਇੰਤਜ਼ਾਰ ਨਾ ਕਰਾਉਂਦਿਆ 2364 ਭਰਤੀ ਨੂੰ ਪੁਰਾ ਕੀਤਾ ਜਾਵੇ।

ਯੂਨੀਅਨ ਆਗੂਆਂ ਨੇ ਕਿਹਾ ਕੀ ਜੇਕਰ ਪੰਜਾਬ ਸਰਕਾਰ ਤੁਰੰਤ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ,ਤੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।

ਇਸ ਮੌਕੇ ਹੀਰਾ ਲਾਲ ਲਾਧੂਕਾ,ਸੁਖਚੈਨ ਸਿੰਘ ਲਾਧੂਕਾ,ਪ੍ਰਿਥਵੀ ਵਰਮਾ ਅਬੋਹਰ, ਅਮਨ ਰਾਣਾ,ਪਰਮ,ਸੁਨੀਲ ਕੁਮਾਰ,ਸੁਰਜੀਤ ਕੁਮਾਰ, ਰਵਿੰਦਰ ਕੁਮਾਰ, ਕੁਲਦੀਪ ਸਿੰਘ, ਸਿਵਾਨੀ,ਕੁਲਵੰਤ ਕੌਰ, ਸੰਦੀਪ ਕੁਮਾਰ, ਚੰਨ ਸਿੰਘ,ਮਨੀਸ਼ ਕੁਮਾਰ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *