All Latest NewsGeneralNews FlashPunjab News

School News: ਸਕੂਲਾਂ ਤੋਂ ਵਾਪਸ ਲਈਆਂ ਗਰਾਂਟਾਂ, ਤੁਰੰਤ ਸਕੂਲਾਂ ਨੂੰ ਵਾਪਸ ਕੀਤੀਆਂ ਜਾਣ: ਮੁੱਖ ਅਧਿਆਪਕ ਜਥੇਬੰਦੀ

 

ਦੁਕਾਨਦਾਰਾਂ ਕਰ ਰਹੇ ਨੇ ਪੈਸੇ ਲੈਣ ਲਈ ਸਕੂਲ ਮੁਖੀਆਂ ਨੂੰ ਫੋਨ-ਬੱਛੋਆਣਾ

ਅਧਿਆਪਕਾਂ ਦੁਆਰਾ ਪੱਲਿਓ ਚਲਾਏ ਪੈਸੇ ਸਕੂਲਾਂ ਨੂੰ ਤੁਰੰਤ ਵਾਪਸ ਕਰਨ ਦੀ ਮੰਗ -ਅਮਨਦੀਪ ਸ਼ਰਮਾ

ਗਰੈਜੂਏਟ ਸੈਰੇਮਨੀ ,ਸਕੂਲ ਗਰਾਂਟ ,ਐਫ ਐਲ ਐਨ ਕਿੱਟ ਅਤੇ ਵੱਖ-ਵੱਖ ਗਰਾਂਟਾਂ ਦਾ ਪੈਸਾ ਲਿਆ ਗਿਆ ਸੀ ਵਾਪਸ -ਰਕੇਸ ਗੋਇਲ ਬਰੇਟਾ

ਪੰਜਾਬ ਨੈੱਟਵਰਕ,ਚੰਡੀਗੜ੍ਹ-

ਮਾਰਚ ਮਹੀਨੇ ਪੰਜਾਬ ਭਰ ਦੇ ਸਕੂਲਾਂ ਵਿੱਚੋਂ ਪੀ ਐਫ ਐਸ ਰਾਹੀਂ ਵਾਪਸ ਲਏ ਗਏ ਪੈਸਿਆਂ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ,ਜੋਆਇੰਟ ਸਕੱਤਰ ਰਕੇਸ ਗੋਇਲ ਬਰੇਟਾ,ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਕੂਲਾਂ ਨੇ ਵੱਖ-ਵੱਖ ਦੁਕਾਨਾਂ ਤੋਂ ਸਮਾਨ ਪਹਿਲਾਂ ਹੀ ਖਰੀਦ ਲਿਆ ਹੈ ਅਤੇ ਉਹਨਾਂ ਦਾ ਭੁਗਤਾਨ ਅਜੇ ਤੱਕ ਪੈਂਡਿੰਗ ਹੈ। ਉਨਾਂ ਕਿਹਾ ਕਿ ਪੋਸੇ ਨਾ ਮਿਲਣ ਕਾਰਨ ਦੁਕਾਨਦਾਰ ਵੀ ਸਕੂਲ ਮੁਖੀਆਂ ਨੂੰ ਲਗਾਤਾਰ ਫੋਨ ਕਰ ਰਹੇ ਹਨ।

ਤਾਜ਼ਾ ਜਾਣਕਾਰੀ ਅਨੁਸਾਰ, ਭੱਲਣਵਾੜਾ-152,696, ਧਿੰਗਾਣਾ-24300, ਕੌੜੀਵਾੜਾ -41659, ਖੈਰਾ ਖੁਰਦ -103,818 ਖੈਰਾ ਕਲਾਂ -28000, ਲੋਹਗੜ੍ਹ -33607, ਫਫੜੇ ਭਾਈਕੇ 98861 ਬਣਾਵਾਲਾ 46109, ਗੇਹਲੇ 37176, ਕੁਲਿਹਰੀ 23000, ਧਨਪੁਰਾ 69600 ਗੋਬਿੰਦਪੁਰਾ 29000, ਬੱਛੋਆਣਾ 35652, ਬਹਾਦਰਪੁਰ 85689, ਖਾਰਾ 42138, ਬਰਾਂਚ ਬਰੇਟਾ 34763 ਅਹਿਮਦਪੁਰ 14000, ਦਾਨੇਵਾਲਾ 74995 ਰੂਪੈ ਦੀ ਰਾਸ਼ੀ ਵਾਪਿਸ ਲਈ ਗਈ ਹੈ।

ਉਨਾਂ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਵਾਪਸ ਲਈਆਂ ਗਈਆਂ ਹਨ ਜਿਸ ਕਾਰਨ ਸਕੂਲਾਂ ਦੇ ਚੱਲੇ ਕੰਮ ਵੀ ਰੁਕੇ ਪਏ ਹਨ। ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘਲਾ ਬਰੇਟਾ ਨੇ ਦੱਸਿਆ ਕਿ ਪੰਜਾਬ ਭਰ ਦੇ ਪ੍ਰਾਇਮਰੀ, ਅੱਪਰ ਪ੍ਰਾਇਮਰੀ ਸਕੂਲਾਂ ਦੇ ਕਰੋੜਾਂ ਰੁਪਏ ਮਾਰਚ ਮਹੀਨੇ ਖਾਤਿਆਂ ਵਿੱਚੋਂ ਵਾਪਸ ਲੈ ਲਏ ਗਏ ਸਨ ਜਿਨਾਂ ਨੂੰ ਤੁਰੰਤ ਸਕੂਲਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ।

ਜਥੇਬੰਦੀ ਪੰਜਾਬ ਦੇ ਸਰਪ੍ਰਸਤ ਗੁਰਮੇਲ ਸਿੰਘ ਬਰੇ ,ਜਸ਼ਨਦੀਪ ਸਿੰਘ ਕੁਲਾਣਾ, ਬਲਜੀਤ ਸਿੰਘ ਗੁਰਦਾਸਪੁਰ, ਜਸਵੀਰ ਸਿੰਘ ਹੁਸ਼ਿਆਰਪੁਰ, ਸਤਿੰਦਰ ਸਿੰਘ ਦੁਆਬੀਆ ,ਭਗਵੰਤ ਭਟੇਜਾ, ਪਰਮਜੀਤ ਸਿੰਘ ਤੂਰ ,ਲਵਨੀਸ਼ ਗੋਇਲ ਨਾਭਾ, ਕਮਲ ਗੋਇਲ ਸੁਨਾਮ, ਓਮ ਪ੍ਰਕਾਸ਼ ਛਾਜਲੀ, ਪਰਮਜੀਤ ਸਿੰਘ ਤਲਵੰਡੀ ਸਾਬੋ,ਕ੍ਰਿਸ਼ਨ ਬਠਿੰਡਾ, ਗੁਰਜੰਟ ਸਿੰਘ ਬੱਛੋਆਣਾ, ਦੀਪਕ ਗੋਇਲ ਮੋਹਾਲੀ ਆਦਿ ਪੰਜਾਬ ਭਰ ਦੇ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦਾ ਵਾਪਸ ਲਿਆ ਪੈਸਾ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਵੱਡੇ ਪੱਧਰ ਤੇ ਦੁਕਾਨਦਾਰਾਂ ਦਾ ਹਿਸਾਬ ਕਿਤਾਬ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਕੂਲਾਂ ਨੂੰ ਜਾਰੀ ਗਰਾਂਟਾਂ ਵਾਪਸ ਲੈ ਲਈਆਂ ਹਨ।

 

Leave a Reply

Your email address will not be published. Required fields are marked *