Punjab News- ਸਕੂਲ ਆਫ ਹੈਪੀਨਸ ਅਹਿਮਦਪੁਰ ਵਿਖੇ ਖੇਡ ਕੈਂਪ ਸ਼ੁਰੂ: ਅਮਨਦੀਪ ਸ਼ਰਮਾ
Punjab News- ਪਿਛਲੇ ਸਾਲ 10 ਬੱਚੇ ਖੇਡੇ ਸਨ ਪੰਜਾਬ ਪੱਧਰ ‘ਤੇ, ਜਸਮੀਤ ਕੌਰ ਅਹਿਮਦਪੁਰ ਅਤੇ ਸਰਜਾ ਸਿੰਘ ਨੇ ਪੰਜਾਬ ਪੱਧਰ ਤੇ ਕੀਤਾ ਸੀ ਦੂਸਰਾ ਸਥਾਨ ਹਾਸਲ-ਸਰੋਜ ਰਾਣੀ
Punjab News- ਸਕੂਲ ਆਫ ਹੈਪੀਨਸ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਬੱਚਿਆਂ ਦਾ ਖੇਡ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ। ਖੇਡ ਕੈਂਪ ਸ਼ੁਰੂ ਕਰਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਸਾਡੇ ਸਕੂਲ ਦੇ ਵਿਦਿਆਰਥੀ ਪੰਜਾਬ ਪੱਧਰ ਤੱਕ ਮੱਲਾਂ ਮਾਰਨਗੇ।
ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਇਸ ਵਾਰ ਬਲਾਕ ਪੱਧਰੀ ਖੇਡਾਂ ਵਿੱਚ ਸਾਡੇ ਸਕੂਲ ਦੇ ਲਗਭਗ 74 ਵਿਦਿਆਰਥੀ ਬਲਾਕ ਪੱਧਰੀ ਖੇਡਾਂ ਵਿੱਚ ਭਾਗ ਲੈ ਰਹੇ ਹਨ।
ਉਨਾਂ ਕਿਹਾ ਕਿ 14 ਵਿਦਿਆਰਥੀ ਕਰਾਟੇ, 24 ਵਿਦਿਆਰਥੀ ਮਿੰਨੀ ਹੈਂਡਵਾਲ, 12 ਵਿਦਿਆਰਥੀ ਕਬੱਡੀ, 6 ਵਿਦਿਆਰਥੀ ਰੇਸਾ, 12 ਵਿਦਿਆਰਥੀ ਯੋਗਾ, ਦੋ ਵਿਦਿਆਰਥੀ ਲੰਬੀ ਛਾਲ, ਚਾਰ ਵਿਦਿਆਰਥੀ ਰੱਸਾ-ਕਸੀ ਆਦਿ ਗੇਮਾਂ ਵਿੱਚ ਭਾਗ ਲੈਣਗੇ।
ਸਕੂਲ ਮੈਨੇਜਮੈਂਟ ਕਮੇਟੀ ਦੀ ਉਪ- ਚੇਅਰਮੈਨ ਸੋਰਜ ਰਾਣੀ ਨੇ ਦੱਸਿਆ ਕਿ ਪਿਛਲੀ ਵਾਰ ਵੀ ਸਾਡੇ ਸਕੂਲ ਦੇ ਦਸ ਵਿਦਿਆਰਥੀ ਸਟੇਟ ਪਧਰੀ ਗੇਮਾਂ ਵਿੱਚ ਭਾਗ ਲੈਣ ਗਏ ਸਨ ਜਿਹਨਾਂ ਵਿੱਚੋਂ ਦੋ ਵਿਦਿਆਰਥੀਆਂ ਨੇ ਪੰਜਾਬ ਪੱਧਰ ਤੇ ਦੂਸਰਾ ਸਥਾਨ ਹਾਸਿਲ ਕੀਤਾ ਸੀ। ਉਨਾਂ ਕਿਹਾ ਕਿ ਖੇਡਾਂ ਬੱਚਿਆਂ ਦਾ ਸਰਪੱਖੀ ਵਿਕਾਸ ਕਰਦੀਆਂ ਹਨ।

