Canada/Punjab News- ਕੈਨੇਡਾ ‘ਚ ਪੰਜਾਬ ਦੇ ਰਿਟਾਇਰਡ ਲੈਕਚਰਾਰ ਸੁਖਦੇਵ ਬਰਾੜ ਨੇ ਗੱਡੇ ਝੰਡੇ, ਰਾਜ ਪੱਧਰੀ ਦੌੜ ਵਿੱਚ ਜਿੱਤਿਆ ਗੋਲਡ ਮੈਡਲ
Canada/Punjab News- ਫਿਰੋਜ਼ਪੁਰ ਨਿਵਾਸੀ ਨੇ 24 ਸਾਲਾ ਰਿਕਾਰਡ ਤੋੜ ਕੇ ਕੀਤੀ ਵਿਲੱਖਣ ਪ੍ਰਾਪਤੀ
Canada/Punjab News- ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬੀ ਵਿਦੇਸ਼ਾਂ ਵਿੱਚ ਵੀ ਮੱਲਾਂ ਮਾਰ ਕੇ ਆਪਣੀ ਜਨਮ ਭੂਮੀ ਦਾ ਨਾਮ ਰੋਸ਼ਨ ਕਰ ਰਹੇ ਹਨ।
ਅਜਿਹੀ ਹੀ ਵਿਲੱਖਣ ਪ੍ਰਾਪਤੀ ਫਿਰੋਜ਼ਪੁਰ ਨਿਵਾਸੀ ਸੁਖਦੇਵ ਸਿੰਘ ਬਰਾੜ ਸੇਵਾ ਮੁਕਤ ਲੈਕਚਰਾਰ ਨੇ ਕੈਨੇਡਾ ਦੀ ਸਸਕੈਚਵਨ ਸਟੇਟ ਦੀ ਰਾਜ ਪੱਧਰੀ 21.2 ਕਿਲੋਮੀਟਰ 25ਵੀ ਕੁਈਨ ਸਿਟੀ ਮੈਰਾਥੋਨ ਦੋੜ ਜੋ ਕਿ ਰਜਾਇਨਾ ਸ਼ਹਿਰ ਵਿੱਚ ਅਯੋਜਿਤ ਕੀਤੀ ਕੀਤੀ ਗਈ, ਉਸ ਵਿੱਚ 70 ਸਾਲ ਤੋਂ ਵੱਧ ਉਮਰ ਕੈਟਾਗਰੀ ਵਿੱਚ ਜਿੱਥੇ ਪਹਿਲਾ ਸਥਾਨ ਹਾਸਿਲ ਕੀਤਾ।
ਉੱਥੇ ਓਵਰਆਲ ਦੂਸਰਾ ਸਥਾਨ ਹਾਸਲ ਕਰਨ ਦੇ ਨਾਲ ਨਾਲ ਪਿਛਲੇ 24 ਸਾਲਾਂ ਦਾ ਰਿਕਾਰਡ ਤੋੜ ਕੇ ਇਹ ਦੌੜ 2 ਘੰਟੇ 11 ਸੈਕੰਡ ਵਿੱਚ ਪੂਰੀ ਕਰਕੇ ਗੋਲਡ ਮੈਡਲ ਜਿੱਤਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਬਰਾੜ ਨੇ ਦੱਸਿਆ ਕਿ ਰਜਾਇਨਾ ਕੁਈਨ ਸਿਟੀ ਮੈਰਾਥਨ ਦੌੜ ਦੇ ਨਾਮ ਨਾਲ ਮਸ਼ਹੂਰ ਇਸ ਮੁਕਾਬਲੇ ਵਿੱਚ 5400 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।
ਜਿਸ ਵਿੱਚ ਰਿਕਾਰਡ ਤੋੜ ਕੇ ਪਹਿਲਾਂ ਸਥਾਨ ਹਾਸਿਲ ਕਰਨ ਤੇ ਸਸਕੈਚਵਨ ਸਟੇਟ ਸਰਕਾਰ ਦੇ ਦੋੜ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ, ਉੱਥੇ ਸਿੱਖ ਸੋਸਾਇਟੀ ਆਫ ਰਜਾਈਨਾ ਵੱਲੋਂ ਵਿਸ਼ੇਸ਼ ਸਮਾਗਮ ਦੌਰਾਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉੱਘੇ ਸਿੱਖ ਵਿਦਵਾਨ ਭਾਈ ਹਰਪਾਲ ਸਿੰਘ ਜੀ ਹੈਡ ਗ੍ਰੰਥੀ ਫਤਿਹਗੜ੍ਹ ਸਾਹਿਬ ,ਸਥਾਨਕ ਵਿਧਾਇਕ ਭਜਨ ਸਿੰਘ ਬਰਾੜ ਅਤੇ ਕੈਪਟਨ ਹਰਭਜਨ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਉਨਾਂ ਦੀ ਵਿਲੱਖਣ ਪ੍ਰਾਪਤੀ ਤੇ ਉਨਾਂ ਦੇ ਸਾਥੀਆਂ ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ,ਦਰਸ਼ਨ ਲਾਲ ਸ਼ਰਮਾ, ਪਾਲ ਸਿੰਘ ਗਿੱਲ, ਲਲਿਤ ਕੁਮਾਰ ,ਕਮਲਦੀਪ ਸਿੰਘ ,ਪ੍ਰੀਤਮ ਸਿੰਘ, ਇੰਦਰਪਾਲ ਸਿੰਘ ਅਤੇ ਐਗਰੀਡ ਫਾਊਂਡੇਸ਼ਨ ਦੀ ਸਮੁੱਚੀ ਟੀਮ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਉਮਰ ਵਿੱਚ ਅਜਿਹੀ ਪ੍ਰਾਪਤੀ ਨੋਜਵਾਨ ਵਰਗ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗੀ।

