ਸਿੱਖਿਆ ਵਿਭਾਗ ਦੀ ਖੁੱਲ੍ਹੀ ਪੋਲ; ਸਟੇਸ਼ਨ ਚੁਆਇਸ ਨਾ ਕਰਾਉਣ ਕਾਰਨ ਪਦਉਨਤ ਲੈਕਚਰਾਰ ਵਿੱਚ ਰੋਸ ਦੀ ਲਹਿਰ

All Latest NewsNews FlashPunjab News

 

ਅੰਮ੍ਰਿਤਸਰ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਦਉਨਤ ਕੀਤੇ ਗਏ ਲੈਕਚਰਾਰਾਂ ਨੂੰ ਸਟੇਸ਼ਨ ਚੁਆਇਸ ਨਾ ਕਰਾਉਣ ਦੇ ਕਾਰਨ ਸਮੁੱਚੇ ਪਦਉਨਤ ਲੈਕਚਰਰ ਕੇਡਰ ਦੇ ਵਿੱਚ ਰੋਸ ਦੀ ਲਹਿਰ ਹੈ।

ਅੰਮ੍ਰਿਤਸਰ ਤੋਂ ਪਦਉਨਤ ਲੈਕਚਰਾਰਾਂ ਦੇ ਆਗੂ ਗੁਰਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਦੇ ਵਿੱਚ ਬਦਲੀਆਂ ਨਾ ਕਰਕੇ ਅਤੇ ਬਦਲੀਆਂ ਨੂੰ ਲੰਬਾ ਖਿੱਚਣ ਕਾਰਨ ਪਦਉਨਤ ਲੈਕਚਰਾਰਾਂ ਨੂੰ ਸਟੇਸ਼ਨ ਚੁਆਇਸ ਕਰਾਉਣ ਵਿੱਚ ਹੋ ਰਹੀ ਦੇਰੀ ਕਾਰਨ ਸਮੁੱਚੇ ਕੇਡਰ ਦੇ ਵਿੱਚ ਗੁੱਸੇ ਦੀ ਲਹਿਰ ਹੈ, ਕਿਉਂ ਜੋ ਵਿਭਾਗ ਵੱਲੋਂ ਨਾ ਸਮੇਂ ਸਿਰ ਨਿਯੁਕਤੀਆਂ ਹੋ ਸਕੀਆਂ ਨਾ ਬਦਲੀਆਂ ਤੇ ਨਾ ਹੀ ਤਰੱਕੀਆਂ।

ਅੰਮ੍ਰਿਤਸਰ ਤੋਂ ਪਦਉਨਤ ਲੈਕਚਰਾਰ ਕਮਲ ਨੈਨ ਸਿੰਘ, ਰਮਿੰਦਰ ਸਿੰਘ, ਸਰਬਜੀਤ ਸਿੰਘ, ਮਨਜੀਤ ਕੌਰ , ਰਕੇਸ਼ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ 19 ਜੁਲਾਈ ਨੂੰ ਬਾਇਲੋਜੀ, ਇਕਨੋਮਿਕਸ, ਮੈਥ ,ਫਿਜਿਕਸ ਅਤੇ ਹਿੰਦੀ ਦੀਆਂ ਕੁੱਲ 164 ਪ੍ਰਮੋਸ਼ਨਾਂ ਅਤੇ 5 ਅਗਸਤ ਨੂੰ ਰਾਜਨੀਤਿਕ ਸ਼ਾਸਤਰ, ਪੰਜਾਬੀ ,ਅੰਗਰੇਜ਼ੀ ,ਕਮਰਸ, ਸੰਸਕ੍ਰਿਤ, ਫਾਈਨ ਆਰਟਸ ,ਹੋਮ ਸਾਇੰਸ ਅਤੇ ਸ਼ਸ਼ੋਲਜੀ ਦੀਆਂ ਕੁੱਲ 844 ਪ੍ਰਮੋਸ਼ਨਾਂ ਅਤੇ 14 ਅਗਸਤ ਨੂੰ ਹਿਸਟਰੀ ,ਕਮਿਸਟਰੀ, ਅਤੇ ਜੋਗਰਾਫੀ ਦੀਆਂ ਕੁੱਲ 222 ਪ੍ਰਮੋਸ਼ਨਾਂ ਕੀਤੀਆਂ ਗਈਆਂ, ਅਤੇ ਇਹਨਾਂ ਪਦਓਨਤ ਲੈਕਚਰਾਰਾਂ ਵੱਲੋਂ ਸੰਬੰਧਿਤ ਡੀਈਓ ਆਫਿਸ ਵਿੱਚ ਹਾਜਰੀ ਰਿਪੋਰਟ ਪੇਸ਼ ਕਰਨ ਦੇ ਬਾਵਜੂਦ ਅੱਜ ਤਕਰੀਬਨ ਪੌਣੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਇੱਕ ਪਦਓਨਤ ਲੈਕਚਰਾਰ ਨੂੰ ਸਟੇਸ਼ਨ ਚੁਆਇਸ ਨਹੀਂ ਕਰਵਾਈ ਗਈ।

ਜਿਸ ਕਾਰਨ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਸੈਸ਼ਨ ਦਾ ਅੱਧਾ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੜ੍ਹਾਈ ਪ੍ਰਭਾਵਿਤ ਹੋ ਰਹੀ।

ਪਦਉਨਤ ਲੈਕਚਰਾਰ ਫਰੰਟ ਇਹ ਮੰਗ ਕਰਦਾ ਕਿ ਇਹਨਾਂ ਸਾਰੇ ਲੈਕਚਰਰਾਂ ਨੂੰ ਮਿਊਚੁਅਲ ਹੋਣ ਵਾਲੀਆਂ ਬਦਲੀਆਂ ਦਾ ਰਾਊਂਡ ਚੱਲਣ ਦੇ ਤੁਰੰਤ ਬਾਅਦ ਸਟੇਸ਼ਨ ਚੁਆਇਸ ਕਰਵਾਈ ਜਾਵੇ ਅਤੇ ਸਟੇਸ਼ਨ ਚੁਆਇਸ ਕਰਾਉਣ ਵੇਲੇ ਸਕੂਲਾਂ ਵਿੱਚ ਗਿਣਤੀ ਨੂੰ ਆਧਾਰ ਨਾ ਬਣਾਉਂਦੇ ਹੋਏ ਸਮੂਹ ਸਕੂਲਾਂ ਦੇ ਸਟੇਸ਼ਨ ਨੂੰ ਸਟੇਸ਼ਨ ਚੁਆਇਸ ਲਈ ਖੋਲਿਆ ਜਾਵੇ।

 

 

Media PBN Staff

Media PBN Staff

Leave a Reply

Your email address will not be published. Required fields are marked *