Punjab News- ਆਂਗਣਵਾੜੀ ਮੁਲਾਜ਼ਮਾਂ ਨੂੰ ਮੋਬਾਈਲ ਫ਼ੋਨ ਦੇਣ ਤੋਂ ਹੱਥ ਖਿੱਚਣ ਲੱਗੀ ਪੰਜਾਬ ਸਰਕਾਰ, ਵਰਕਰਾਂ ਅਤੇ ਹੈਲਪਰਾਂ ਨੂੰ ਨਹੀਂ ਮਿਲਿਆ 6 ਮਹੀਨੇ ਤੋਂ ਸੈਂਟਰ ਮਾਣਭੱਤਾ- ਮੈਡਮ ਛੀਨਾ

All Latest NewsNews FlashPunjab News

 

Punjab News- ਪੰਜਾਬ ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਪ੍ਰਧਾਨ ਬਰਿੰਦਰਜੀਤ ਕੌਰ ਵੱਲੋਂ ਲਿਖੀ ਗਈ ਕੈਬਨਿਟ ਮੰਤਰੀ ਨੂੰ ਚਿੱਠੀ

Punjab News- ਪੰਜਾਬ ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਵੱਲੋਂ ਇੱਕ ਚਿੱਠੀ ਪੰਜਾਬ ਦੀ ਕੈਬਿਨੇਟ ਮੰਤਰੀ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਲਿਖੀ ਗਈ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਪੂਰੇ ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸੈਂਟਰ ਦਾ ਮਾਣਭੱਤਾ ਨਹੀਂ ਮਿਲ ਰਿਹਾ।

ਦੂਜੇ ਪਾਸੇ ਪੂਰਾ ਪੰਜਾਬ ਹੜਾਂ ਦੇ ਸੰਕਟ ਨਾਲ ਜੂਝ ਰਿਹਾ ਹੈ। ਹੜਾਂ ਕਾਰਨ ਲੋਕਾਂ ਦੇ ਘਰ ਤਬਾਹ ਹੋ ਗਏ, ਮਾਲ ਡੰਗਰ ਦਾ ਵੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਜੋ ਵਾਅਦਾ ਮੁਲਾਜ਼ਮਾਂ ਨੂੰ ਮੋਬਾਈਲ ਫ਼ੋਨ ਮੁਹੱਈਆ ਕਰਵਾਉਣ ਦਾ ਕੀਤਾ ਸੀ, ਉਕਤ ਵਾਅਦਾ ਹਾਲੇ ਤੱਕ ਵੀ ਲਾਰਾ ਬਣਿਆ ਹੋਇਆ ਹੈ।

ਹੇਠਾਂ ਪੜ੍ਹੋ ਕੈਬਨਿਟ ਮੰਤਰੀ ਨੂੰ ਲਿਖੀ ਚਿੱਠੀ ਦਾ ਪੂਰਾ ਵੇਰਵਾ 

ਬੇਨਤੀ ਹੈ ਕਿ ਮੈਂ ਬਰਿੰਦਰਜੀਤ ਕੌਰ ਸੂਬਾ ਪ੍ਰਧਾਨ, ਪੰਜਾਬ ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ, ਆਪ ਜੀ (ਕੈਬਿਨੇਟ ਮੰਤਰੀ ਸਾਹਿਬਾ ਜੀ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ) ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਕਿ ਪਿਛਲੇ ਛੇ ਮਹੀਨਿਆਂ ਤੋਂ ਪੂਰੇ ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸੈਂਟਰ ਦਾ ਮਾਣਭੱਤਾ ਨਹੀਂ ਮਿਲ ਰਿਹਾ। ਦੂਜੇ ਪਾਸੇ ਪੂਰਾ ਪੰਜਾਬ ਹੜਾਂ ਦੇ ਸੰਕਟ ਨਾਲ ਜੂਝ ਰਿਹਾ ਹੈ। ਹੜਾਂ ਕਾਰਨ ਲੋਕਾਂ ਦੇ ਘਰ ਤਬਾਹ ਹੋ ਗਏ, ਮਾਲ ਡੰਗਰ ਦਾ ਵੀ ਨੁਕਸਾਨ ਹੋਇਆ ਹੈ।

ਲੋਕਾਂ ਕੋਲ ਰਹਿਣ ਨੂੰ ਛੱਤ ਤੱਕ ਨਹੀਂ ਬਚੀ। ਇਹਨਾਂ ਪਿੰਡਾਂ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੀ ਸ਼ਾਮਲ ਹਨ, ਜੋ ਇਸ ਤ੍ਰਾਸਦੀ ਨੂੰ ਝੱਲਦੇ ਹੋਏ ਆਪਣੀ ਡਿਊਟੀ ਪ੍ਰਤੀ ਸੰਵੇਦਨਸ਼ੀਲ ਹਨ ਅਤੇ ਆਪਣੀ ਡਿਊਟੀ ਪੂਰੀ ਸ਼ਿੱਦਤ ਨਾਲ ਕਰ ਰਹੀਆਂ ਹਨ। ਪਰ ਪੰਜਾਬ ਸਰਕਾਰ ਉਹਨਾਂ ਦੀ ਮਿਹਨਤ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਮਾਣਭੱਤਾ ਨਾ ਮਿਲਣ ਕਾਰਨ ਓਹਨਾਂ ਦੇ ਘਰਾਂ ਦੇ ਗੁਜ਼ਾਰੇ ਕਰਨੇ ਮੁਸ਼ਕਿਲ ਹੋ ਗਏ ਹਨ।

ਇਸ ਮੁਸ਼ਕਲ ਦੀ ਘੜੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰ ਇੱਕ ਇੱਕ ਰੁਪਏ ਨੂੰ ਤਰਸ ਰਹੀਆਂ ਹਨ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਬਿਨਾਂ ਤਨਖਾਹ ਤੋਂ ਕੰਮ ਕਰਨ ਲਈ ਮਜਬੂਰ ਹਨ। ਪੰਜਾਬ ਸਰਕਾਰ ਪਿਛਲੇ ਛੇ ਮਹੀਨੇ ਤੋਂ ਉਹਨਾਂ ਦਾ ਸੈਂਟਰ ਦਾ ਮਾਣਭੱਤਾ ਰੋਕ ਕੇ ਬੈਠੀ ਹੈ। ਬਹੁਤ ਸਾਰੀਆਂ ਵਰਕਰਾਂ ਅਤੇ ਹੈਲਪਰਾਂ ਵਿਧਵਾ ਅਤੇ ਤਲਾਕਸ਼ੁਦਾ ਹਨ, ਜਿਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਇਸ ਤਨਖਾਹ ਤੋਂ ਚਲਦਾ ਹੈ।

ਪਰ ਸਰਕਾਰ ਦੁਆਰਾ ਪਿਛਲੇ ਛੇ ਮਹੀਨਿਆਂ ਤੋਂ ਵਰਕਰ ਅਤੇ ਹੈਲਪਰ ਨੂੰ ਟੈਕਨੀਕਲ ਇਸ਼ੂ ਦਾ ਬਹਾਨਾ ਬਣਾ ਕੇ ਲਾਰੇ ਲੱਪੇ ਲਾਏ ਜਾ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਦੂਜੇ ਪਾਸੇ ਵਰਕਰਾਂ ਆਨਲਾਈਨ ਕੰਮ ਆਪਣੇ ਨਿਜੀ ਫੋਨਾਂ ਨਾਲ ਕਰ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਅੱਜੇ ਤੱਕ ਵਰਕਰਾਂ ਨੂੰ ਮੋਬਾਈਲ ਫੋਨ ਮੁਹਈਆ ਨਹੀਂ ਕਰਵਾਏ ਗਏ।

ਮੈਂ, ਬਰਿੰਦਰਜੀਤ ਕੌਰ ਛੀਨਾ, ਪੰਜਾਬ ਪ੍ਰਧਾਨ, ਆਪ ਜੀ ਨੂੰ ਅਪੀਲ ਕਰਦੀ ਹਾਂ ਕਿ ਜਲਦ ਤੋਂ ਜਲਦ ਵਰਕਰਾਂ ਨੂੰ ਫੋਨ ਮੁਹਈਆ ਕਰਵਾਏ ਜਾਣ ਅਤੇ ਸੈਂਟਰ ਦਾ ਬਜਟ ਰਿਲੀਜ਼ ਕੀਤਾ ਜਾਵੇ।ਅਗਰ ਸਤੰਬਰ ਮਹੀਨੇ ਦੇ ਅਖੀਰ ਤੱਕ ਸੈਂਟਰ ਦਾ ਬਜਟ ਰਿਲੀਜ਼ ਨਾ ਕੀਤਾ ਗਿਆ ਤਾਂ ਸਾਨੂੰ ਮਜਬੂਰਨ ਸੰਘਰਸ਼ ਦੀ ਰਾਹ ਤੇ ਤੁਰਨਾ ਪਵੇਗਾ। ਸਾਡੀ ਯੂਨੀਅਨ ਵੱਲੋਂ ਇਕ ਅਕਤੂਬਰ ਨੂੰ ਪੂਰੇ ਪੰਜਾਬ ਵਿੱਚ ਜਿਲਾ ਪ੍ਰੋਗਰਾਮ ਦਫਤਰਾਂ ਦੇ ਅੱਗੇ ਵਿਸ਼ਾਲ ਪੱਧਰ ਤੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।

 

 

Media PBN Staff

Media PBN Staff

Leave a Reply

Your email address will not be published. Required fields are marked *