ਅਹਿਮ ਖ਼ਬਰ: ਸਰਕਾਰੀ ਅਧਿਆਪਕਾਂ ਦਾ ਵਫ਼ਦ DEO ਸੰਗਰੂਰ ਨੂੰ ਮਿਲਿਆ, ਸੈਂਟਰ ਹੈਡ ਟੀਚਰ ਦੀਆਂ ਸੀਨੀਅਰ ਤਾਂ ਸੂਚੀਆਂ ਜਲਦੀ ਹੋਣਗੀਆਂ ਜਾਰੀ
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਦਾ ਵਫ਼ਦ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਸੰਗਰੂਰ ਨੂੰ ਮਿਲਿਆ -ਅਮਨਦੀਪ ਸ਼ਰਮਾ
ਸੈਂਟਰ ਹੈਡ ਟੀਚਰ ਦੀਆਂ ਸੀਨੀਅਰ ਤਾਂ ਸੂਚੀਆਂ ਜਲਦੀ ਹੋਣਗੀਆਂ ਜਾਰੀ-ਬੱਛੋਆਣਾ
ਸੰਗਰੂਰ
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫ਼ਦ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਬਲਜਿੰਦਰ ਕੌਰ ਨੂੰ ਮਿਲਿਆ। ਜਥੇਬੰਦੀ ਵੱਲੋਂ ਮਿਡ-ਡੇ-ਮੀਲ ਸਕੀਮ ਦੀ ਗਰਾਂਟ ਜਾਰੀ ਕਰਨ ਦੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਅਡਵਾਂਸ ਗਰਾਂਟ ਜਾਰੀ ਕੀਤੀ ਜਾਵੇ।
ਜਥੇਬੰਦੀ ਵੱਲੋਂ ਸਕੂਲਾਂ ਲਈ ਢੋਲਾਂ ਦੀ ਗਰਾਂਟ ਜਾਰੀ ਕਰਨ ਦੀ ਮੰਗ ਵੀ ਰੱਖੀ। ਇਸ ਤੇ ਬੋਲਦਿਆਂ ਜਿਲਾ ਸਿੱਖਿਆ ਅਫਸਰ ਨੇ ਕਿਹਾ ਕਿ ਜਿਸ ਕਿਸੇ ਸਕੂਲ ਨੂੰ ਕਣਕ ਅਤੇ ਚਾਵਲ ਲਈ ਢੋਲ ਦੀ ਜਰੂਰਤ ਹੈ ਉਹ ਆਪਣੀ ਡਿਮਾਂਡ ਭੇਜਣ, ਉਨਾਂ ਸਤੰਬਰ ਮਹੀਨੇ ਦੀ ਗਰਾਂਟ ਜਾਰੀ ਕਰਨ ਸਬੰਧੀ ਵੀ ਸਟੇਟ ਨੂੰ ਲਿਖਣ ਬਾਰੇ ਕਿਹਾ।
ਜਥੇਬੰਦੀ ਵੱਲੋਂ ਹੈਡ ਟੀਚਰ, ਸੈਂਟਰ ਹੈਡ ਟੀਚਰ ਦੀਆਂ ਸੀਨੀਅਰਤਾਂ ਸੂਚੀਆਂ ਤਿਆਰ ਕਰਨ ਨੂੰ ਸਬੰਧੀ ਵੀ ਗੱਲਬਾਤ ਕੀਤੀ ਗਈ ਜਿਸ ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜਲਦੀ ਹੀ ਸੀਨੀਅਰ ਤਾਂ ਸੂਚੀਆਂ ਤਿਆਰ ਕਰਕੇ ਬਲਾਕਾਂ ਨੂੰ ਭੇਜ ਦਿੱਤੀਆਂ ਜਾਣਗੀਆਂ।
ਜਥੇਬੰਦੀ ਵੱਲੋਂ ਸਫਾਈ ਸੇਵਕਾਂ ਦੀ ਤਨਖਾਹ ਜਾਰੀ ਕਰਨ, ਸਕੂਲ ਆਫ ਹੈਪੀਨੈਸ ਅਤੇ ਨਵਾਰੜ 29, 30 ਦੀਆਂ ਗਰਾਂਟਾਂ ਜਾਰੀ ਕਰਨ, ਜੂਨ 2020 ਵਿੱਚ ਲੱਗੀਆਂ ਕੋਵਿਡ ਡਿਊਟੀਆਂ ਦੀ ਕਮਾਈ ਛੁੱਟੀ ਦੇਣ, ਸਿੱਖਿਆ ਕ੍ਰਾਂਤੀ ਤਹਿਤ ਨੀਹ ਪੱਥਰਾਂ ਆਦਿ ਦੀਆਂ ਗ੍ਰਾਂਟਾਂ ਜਾਰੀ ਕਰਨ ਦੀ ਗੱਲਬਾਤ ਕੀਤੀ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕਿਹਾ ਗਿਆ ਕਿ ਇਹਨਾਂ ਗਰਾਂਟਾਂ ਦੇ ਬਿੱਲ ਖਜ਼ਾਨਾ ਦਫਤਰ ਭੇਜੇ ਜਾ ਚੁੱਕੇ ਹਨ। ਜਥੇਬੰਦੀ ਵੱਲੋਂ ਸਕੂਲਾਂ ਵਿੱਚ ਆ ਰਹੀਆਂ ਵੱਖਵੱਖ ਸਮੱਸਿਆਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਸਮੇਂ ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸੰਗਰੂਰ, ਓਮ ਪ੍ਰਕਾਸ਼ ਗੋਇਲ ਸੁਨਾਮ, ਸੁਖਬੀਰ ਸੰਗਰੂਰ, ਕਮਲ ਗੋਇਲ ਸਨਾਮ, ਰਾਮ ਔਲਖ ਦਿੜਬਾ, ਗੁਰਜੰਟ ਸਿੰਘ ਬੱਛੂਆਣਾ, ਜਗਦੀਪ ਸਿੰਘ ਬੁਢਲਾਡਾ, ਪ੍ਰਦੀਪ ਬੁਢਲਾਡਾ ਲਵਲੀਸ਼ ਗੋਇਲ ਨਾਭਾ ਆਦਿ ਹਾਜ਼ਰ ਸਨ।

