ਵੱਡੀ ਖ਼ਬਰ: AAP ਵਿਧਾਇਕ ਵਿਰੁੱਧ FIR, ਮੁੰਡੇ ਨੂੰ ਅਗਵਾਹ ਕਰਨ ਦਾ ਦੋਸ਼
Punjab News-
ਪੰਜਾਬ ਦੇ ਸ਼ੁਤਰਾਣਾ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕੁਲਵੰਤ ਬਾਜੀਗਰ ਉੱਪਰ ਹਰਿਆਣਾ ਦੇ ਅੰਦਰ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਹਰਿਆਣਾ ਦੇ ਕੈਥਲ ਦੀ ਰਾਮਥਲੀ ਚੌਂਕੀ ਵਿੱਚ ਕੁਲਵੰਤ ਬਾਜੀਗਰ ਅਤੇ ਉਸਦੇ ਦੋ ਬੇਟਿਆਂ ਸਮੇਤ 11 ਲੋਕਾਂ ਵਿਰੁੱਧ ਪੁਲਿਸ ਨੇ ਕੇਸ ਦਰਜ ਕੀਤਾ ਹੈ।
ਪੁਲਿਸ ਸੂਤਰਾਂ ਮੁਤਾਬਿਕ ਦਰਖ਼ਾਸਤਕਰਤਾ ਨੇ ਆਪ ਵਿਧਾਇਕ ਅਤੇ ਉਸਦੇ ਕਰੀਬੀਆਂ ਉੱਪਰ ਇੱਕ ਨੌਜਵਾਨ ਨੂੰ ਅਗਵਾਹ ਕਰਨ ਦਾ ਦੋਸ਼ ਹੈ।
ਵਿਧਾਇਕ ਉੱਤੇ ਸਰਪੰਚੀ ਚੋਣਾਂ ਦੀ ਰੰਜਿਸ਼ ‘ਚ ਕੁੱਟਮਾਰ ਦਾ ਲੱਗਿਆ ਇਲਜ਼ਾਮ ਹੈ।
AAP ਵਿਧਾਇਕ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸ਼ੁਤਰਾਣਾ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕੁਲਵੰਤ ਬਾਜੀਗਰ ਨੇ ਨਕਾਰਿਆ ਹੈ।
ਉਨ੍ਹਾਂ ਕਿਹਾ ਕਿ, ਮੇਰੇ ਉੱਤੇ ਲਗਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਅਤੇ ਗ਼ਲਤ ਹਨ। ਉਨ੍ਹਾਂ ਕਿਹਾ ਕਿ, ਮੈਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਪੁਲਿਸ ਗੰਭੀਰਤਾ ਦੇ ਨਾਲ ਜਾਂਚ ਕਰੇ।

