ਸਰੀਰਕ ਸਿੱਖਿਆ ਅਧਿਆਪਕ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਰਾਊਡਾਂ ਨਾਲ ਜੋੜਨ: ਮਹਿੰਦਰ ਪਾਲ ਸਿੰਘ

All Latest NewsGeneral NewsNews FlashPunjab News

 

ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਵਲੋਂ ਰਿਟਾਇਰ ਉੱਪ ਜ਼ਿਲ੍ਹਾ ਸਿੱਖਿਆ ਇਕਬਾਲ ਸਿੰਘ ਬੁੱਟਰ ਨੂੰ ਭੇਟ ਕੀਤਾ ਸਨਮਾਨ ਚਿੰਨ੍ਹ

ਪੰਜਾਬ ਨੈੱਟਵਰਕ, ਬਠਿੰਡਾ

ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡ ਸ਼ਾਖਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਕਰਾਉਣ ਲਈ ਜਨਰਲ ਹਾਊਸ ਦੀ ਇੱਕ ਅਹਿਮ ਮੀਟਿੰਗ ਪੀ.ਕੇ.ਐਸ ਇੰਟਰਨੈਸ਼ਨਲ ਸਕੂਲ ਬੱਲੂਆਣਾ ਵਿਖੇ ਹੋਈ।

ਮੀਟਿੰਗ ਦੌਰਾਨ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਵਲੋਂ 67 ਵੀਆ ਪੰਜਾਬ ਪੱਧਰੀ ਅਤੇ ਰਾਸ਼ਟਰੀ ਪੱਧਰ ਤੇ ਜ਼ਿਲ੍ਹਾ ਬਠਿੰਡਾ ਦੇ ਖਿਡਾਰੀਆਂ ਵਲੋਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਅਤੇ 68 ਵੀਆ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਮੀਟਿੰਗ ਵਿੱਚ ਪਿਛਲੇ ਦਿਨੀਂ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵਿੱਚੋਂ ਖਾਲੀ ਹੋਏ ਵੱਖ ਵੱਖ ਅਹੁਦਿਆਂ ਲਈ ਨਵੀਂ ਚੋਣ ਕੀਤੀ ਗਈ। ਲੈਕਚਰਾਰ ਪਵਿੱਤਰ ਕੌਰ ਨੂੰ ਜ਼ਿਲ੍ਹਾ ਸਹਾਇਕ ਸਕੱਤਰ, ਰਮਨਦੀਪ ਕੌਰ ਮੁੱਖ ਅਧਿਆਪਕ ਅਤੇ ਲੈਕਚਰਾਰ ਸੰਦੀਪ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਬਠਿੰਡਾ 2 ਲਈ ਪ੍ਰਿੰਸੀਪਲ ਜੋਗਿੰਦਰ ਸਿੰਘ ਜੋਨਲ ਪ੍ਰਧਾਨ, ਬਠਿੰਡਾ 1 ਲਈ ਜੋਨਲ ਪ੍ਰਧਾਨ ਪ੍ਰਿੰਸੀਪਲ ਨਿਸ਼ਾ ਜੀ ਅਤੇ ਡਾਕਟਰ ਰਵਨੀਤ ਸਿੰਘ ਜੋਨਲ ਸਕੱਤਰ ਅਤੇ ਮਨਦੀਪ ਸਿੰਘ ਸਹਾਇਕ ਜੋਨਲ ਸਕੱਤਰ, ਮੌੜ ਜ਼ੋਨ ਲਈ ਜੋਨਲ ਪ੍ਰਧਾਨ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ, ਮੰਡੀ ਕਲਾਂ ਜੋਨ ਲਈ ਜੋਨਲ ਸਕੱਤਰ ਲੈਕਚਰਾਰ ਗੁਰਚਰਨ ਸਿੰਘ ਗਿੱਲ ਸਹਿਮਤੀ ਨਾਲ ਚੁਣੇ ਗਏ।

ਇਸ ਮੌਕੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਵਲੋਂ ਰਿਟਾਇਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਗੁਰਲਾਲ ਸਿੰਘ ਡੀ.ਪੀ.ਈ ਨੇ ਉਹਨਾਂ ਨਾਲ ਕੀਤੇ ਕੰਮਾਂ ਨੂੰ ਸਾਂਝਾ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਜਿਲ੍ਹਾ ਜਨਰਲ ਸਕੱਤਰ,ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ ਇੰਚਾਰਜ ਸਿੱਖਿਆ ਸੁਧਾਰ ਟੀਮ, ਬਲਾਕ ਨੋਡਲ ਅਫ਼ਸਰ ਸੰਗਤ ਪ੍ਰਿੰਸੀਪਲ ਕਰਮਜੀਤ ਸਿੰਘ, ਲੈਕਚਰਾਰ ਮਨਦੀਪ ਕੌਰ, ਗੁਰਸੇਵਕ ਸਿੰਘ ਜ਼ਿਲ੍ਹਾ ਪ੍ਰਧਾਨ ਰਾਸਾ,ਡਾਕਟਰ ਮਹਿੰਦਰ ਸਿੰਘ ਚੇਅਰਮੈਨ ਪੀ.ਕੇ.ਐਸ ਇੰਟਰਨੈਸ਼ਨਲ ਸਕੂਲ ਅਤੇ ਵੱਖ ਵੱਖ ਸਕੂਲਾਂ ਤੋਂ ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਸਰੀਰਕ ਸਿੱਖਿਆ ਅਧਿਆਪਕ ਹਾਜਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *