ਡੀਟੀਐੱਫ ਜਲੰਧਰ ਦਾ ਜ਼ਿਲ੍ਹਾ ਡੈਲੀਗੇਟ ਅਜਲਾਸ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸੰਪੰਨ
4 ਅਗਸਤ ਨੂੰ ਜਲੰਧਰ ਵਿਖੇ ਹੋਵੇਗਾ ਸੂਬਾਈ ਡੈਲੀਗੇਟ ਅਜਲਾਸ
ਪੰਜਾਬ ਨੈੱਟਵਰਕ, ਜਲੰਧਰ
ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਜਲੰਧਰ ਦਾ ਡੈਲੀਗੇਟ ਅਜਲਾਸ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਇਆ। ਜਿਸ ਵਿਚ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਬਲਾਕਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ। ਅਜਲਾਸ ਵਿੱਚ ਬਤੌਰ ਅਬਜਰਵਰ ਸੂਬਾਈ ਆਗੂ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਤਜਿੰਦਰ ਸਿੰਘ ਕਪੂਰਥਲਾ ਮੌਜੂਦ ਰਹੇ।
ਪਿਛਲੇ ਸਾਲਾਂ ਵਿੱਚ ਹੋਏ ਸੰਘਰਸ਼ ਦੀ ਰਿਪੋਰਟ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ ਨੇ ਪੜੀ ਅਤੇ ਨਿੱਜੀਕਰਨ ਪੱਖੀ ਨਵੀਂ ਸਿੱਖਿਆ ਨੀਤੀ-2020, ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਬੰਧਤ ਵੱਖ ਵੱਖ ਮਸਲਿਆਂ ‘ਤੇ ਵਿਚਾਰਾਂ ਹੋਈਆਂ।
ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ.. ਸਾਰੇ ਡੈਲੀਗੇਟਾਂ ਸਰਬਸੰਮਤੀ ਨਾਲ਼ ਜ਼ਿਲ੍ਹਾ ਪ੍ਰਧਾਨ ਵਜੋਂ ਕੁਲਵਿੰਦਰ ਸਿੰਘ ਜੋਸਨ, ਜਿਲ੍ਹਾ ਸਕੱਤਰ ਜਸਵੀਰ ਸਿੰਘ ਸੰਧੂ, ਖਜਾਨਚੀ ਅਮਰੀਕ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ ਭੋਗਪੁਰ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਹੁਸੈਨਾਬਾਦ, ਸੰਯੁਕਤ ਸਕੱਤਰ ਰਾਜਵਿੰਦਰ ਸਿੰਘ ਧੰਜੂ, ਸਹਾਇਕ ਵਿੱਤ ਸਕੱਤਰ ਵਿਜੇ ਕੁਮਾਰ, ਪ੍ਰੈਸ ਸਕੱਤਰ ਬਲਕਾਰ ਸਿੰਘ ਨਕੋਦਰ ਅਤੇ ਮੈਂਬਰੀ ਕਮੇਟੀ ਦੀ ਚੋਣ ਕੀਤੀ।
ਅਜਲਾਸ ਵਿੱਚ ਡੈਲੀਗੇਟ ਵਜੋਂ ਅਮ੍ਰਿਤਪਾਲ ਸਿੰਘ, ਭੁਪਿੰਦਰਪਾਲ ਸਿੰਘ, ਅਜੈ ਕੁਮਾਰ ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ ਜੋਸਨ, ਹਰਵਿੰਦਰ ਸਿੰਘ ਉੱਪਲ, ਰਾਮ ਲਾਲ ਬੋਪਾਰਾਏ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਰਜੇਸ਼ ਕੁਮਾਰ, ਮੰਗਤ ਰਾਜ, ਹਰਪਿੰਦਰ ਸਿੰਘ ਧੰਜੂ, ਗੁਰਮੁੱਖ ਸਿੰਘ ਲੋਕ ਪ੍ਰੇਮੀ ਫ਼ਗਵਾੜਾ, ਗੁਰਜੀਤ ਕੌਰ ਸ਼ਾਹਕੋਟ, ਸੀਮਾ ਰਾਣੀ, ਕੁਲਵਿੰਦਰ ਕੌਰ ਜੋਸਨ ਆਦਿ ਸ਼ਾਮਿਲ ਰਹੇ।