ਪੁਰਾਣੀ ਪੈਨਸ਼ਨ ਬਹਾਲੀ ਲਈ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ!
ਪੁਰਾਣੀ ਪੈਨਸ਼ਨ ਬਹਾਲੀ ਲਈ ਜਿਮਨੀ ਚੋਣ ਹਲਕੇ ਤਰਨਤਾਰਨ ਵਿਚ ਝੰਡਾ ਮਾਰਚ ਦੌਰਾਨ ਐਲੀਮੈਟਰੀ ਟੀਚਰਜ ਯੂਨੀਅਨ ਵੱਲੋਂ ਵੱਡੇ ਕਾਫਲਿਆਂ ਨਾਲ ਕੀਤੀ ਗਈ ਸ਼ਮੂਲੀਅਤ – ਪੰਨੂ, ਲਾਹੌਰੀਆ
Punjab News-
ਅੱਜ ਪੁਰਾਣੀ ਪੈਨਸ਼ਨ ਬਹਾਲੀ ਲਈ ਜਿਮਨੀ ਚੋਣ ਤਰਨਤਾਰਨ ਝੰਡਾ ਮਾਰਚ ਚ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਵੱਡੇ ਗੱਡੀਆਂ ਦੇ ਕਾਫਲੇ ਨਾਲ ਸੀ ਪੀ ਐਫ ਈ ਯੂ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋ ਸਾਂਝੇ ਤੌਰ ਤੇ ਕੀਤੇ ਝੰਡਾ ਮਾਰਚ ਚ ਸ਼ਮੂਲੀਅਤ ਕੀਤੀ।
ਦਰਅਸਲ, ਅੱਜ ਪੰਜਾਬ ਦੀਆਂ ਸਮੂਹ ਮੁਲਜਾਮ ਜਥੇਬੰਦੀਆਂ ਵੱਲੋ ਪੁਰਾਣੀ ਪੈਨਸ਼ਨ ਲਾਗੂ ਨਾ ਹੋਣ ਤੇ ਸਰਕਾਰ ਵਿਰੋਧੀ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦੇ ਵਿਰੋਧ ਚ ਨਾਅਰੇਬਾਜੀ ਕਰਕੇ ਪਿੱਟ ਸਿਆਪਾ ਕੀਤਾ। ਵੱਖ ਵੱਖ ਜਿਲਿਆਂ ਚੋ ਵੱਡੇ ਪੱਧਰ ਤੇ ਐਲੀਮੈਟਰੀ ਮਹਿਲਾ ਅਤੇ ਪੁਰਸ਼ ਅਧਿਆਪਕਾਂ ਨੇ ਸ਼ਮੂਲੀਅਤ ਕਰਦਿਆ ਕਿਹਾ ਕਿ ਪੁਰਾਣੀ ਪੈਨਸ਼ਨ ਦੇ ਲਾਗੂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਹਰੇਕ ਸੰਘਰਸ਼ ਚ ਸ਼ਮੂਲੀਅਤ ਜਾਰੀ ਰਹੇਗੀ।
ਝੰਡਾ ਮਾਰਚ ਦੋਰਾਨ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ, ਦਲਜੀਤ ਸਿੰਘ ਲਹੌਰੀਆ ਅਤੇ ਯੂਨੀਅਨ ਦੇ ਪੁਰਾਣੀ ਪੈਨਸ਼ਨ ਬਹਾਲੀ ਵਿੰਗ ਪੰਜਾਬ ਦੇ ਇੰਚਾਰਜ ਤਰਸੇਮ ਲਾਲ ਜਲੰਧਰ ਸਤਵੀਰ ਸਿੰਘ ਰੌਣੀ ਗੁਰਿੰਦਰ ਸਿੰਘ ਘੁਕੇਵਾਲੀ ਗੁਰਵਿੰਦਰ ਸਿੰਘ ਬੱਬੂ ਤੇ ਹੋਰ ਸੂਬਾਈ ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਤੱਕ ਸੀ ਪੀ ਐਫ ਈ ਯੂ ਦੇ ਸੰਘਰਸ਼ਾਂ ਚ ਵੱਡੀ ਸ਼ਮੂਲੀਅਤ ਜਾਰੀ ਰਹੇਗੀ।
ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਜਾਰੀ ਰਹੇਗਾ ਸੰਘਰਸ਼ ਇਸ ਸਮੇ ਹੋਰਨਾ ਤੋ ਇਲਾਵਾ ਸਰਬਜੀਤ ਸਿੰਘ ਸੁਖਦੇਵ ਸਿੰਘ ਬੈਨੀਪਾਲ ਪਰਮਿੰਦਰ ਚੋਹਾਨ ਦਿਲਬਾਗ ਸਿੰਘ ਸੈਣੀ ਰਿਸ਼ੀ ਕੁਮਾਰ ਜਲੰਧਰ ਨਵਦੀਪ ਸਿਂਘ ਅੰਮ੍ਰਿਤਸਰ ਮਨਜੀਤ ਸਿੰਘ ਪਾਰਸ ਸਤਨਾਮ ਸਿੰਘ ਗੁਰਲਵਦੀਪ ਸਿੰਘ ਢਿੱਲੋ ਸੁਖਵਿੰਦਰ ਸਿੰਘ ਧਾਮੀ ਹਰਪਿੰਦਰ ਸਿੰਘ , ਸੁਖਪਾਲ ਸਿੰਘ ਧਰੌੜ , ਤੇਜਇੰਦਰ ਪਾਲ ਸਿੰਘ ਮਾਨ, ਦਿਲਬਾਗ ਸਿੰਘ ਬਾਜਵਾ , ਸਰਬਜੋਤ ਸਿੰਘ ਵਿਛੋਆ , ਗੁਰਜੀਤ ਸਿੰਘ ਬਾਹੋਮਾਜਰਾ ਡਾ. ਗੁਰਪ੍ਰੀਤ ਸਿੰਘ ਸਿੱਧੂ, ਰਜਿੰਦਰ ਸਿੰਘ ਰਾਜਾਸਾਂਸੀ ਗੁਰਲਾਲ ਸਿੰਘ ਸੋਹੀ , ਲਵਪ੍ਰੀਤ ਸਿੰਘ ਢਪੱਈਆਂ,ਸੁਖਜੀਤ ਸਿੰਘ ਮਹਰਮਨਦੀਪ ਸਿੰਘ ਮਲਕੀਤ ਸਿੰਘ ਵੱਲਾ , ਨਵਜੋਤ ਸਿੰਘ ਲਾਡਾ ਬਿਕਰਮ ਸਿੰਘ ਮਟੀਆ , ਨਿਰਮਲ ਪੱਖੋਕੇ , ਸੁਖਦੇਵ ਸਿੰਘ ਜਗਮੋਹਨ ਸਿੰਘ ਚੋਗਾਵਾਂ , ਸਾਹਿਬ ਸਿੰਘ ਬੁਲਾਰਾ ਨਿਸ਼ਾਨਜੀਤ ਸਿੰਘ ਰਈਆ ,ਕੰਵਲਜੀਤ ਸਿੰਘ ਰੌਖੇ ਕੰਵਲਦੀਪ ਸਿੰਘ ਥਿੰਦ ਰਵਿੰਦਰ ਕਾਹਲੋ ਹਰਪ੍ਰੀਤ ਸਿੰਘ , ਗੁਰਪ੍ਰੀਤ ਸਿੰਘ ਗੋਪੀ ਮਨਜੀਤ ਢੰਡਾਰੀ, ਜਗਰੂਪ ਸਿੰਘ ਢਿਲੋਂ,ਜਗਮੋਹਣ ਸਿੰਘ ਘੁਡਾਣੀ ਸੋਹਣ ਸਿੰਘ ਕਰੌਦੀਆਂ, ਸੁਖਵਿੰਦਰ ਸਿੰਘ ਭੱਟੀਆਂ,ਜਸਵੀਰ ਸਿੰਘ, ਸਿੰਗਾਰਾ ਸਿੰਘ , ਨਿਰਮੈਲ ਸਿੰਘ ਮਹਿੰਦੀਪੁਰ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਪੱਪਾ, ਮੰਨਾ ਸਿੰਘ, ਦਵਿੰਦਰ ਸਿੰਘ , ਜਗਤਾਰ ਸਿੰਘ ਹੋਲ, ਪ੍ਰੀਥੀਪਾਲ ਸਿੰਘ , ਸਾਹਿਲ ਗਿੱਲ ਗੁਰਪ੍ਰੀਤ ਸਿੰਘ ਵਿਜੇ ਕੁਮਾਰ , ਹੇਮ ਰਾਜ , ਭਗਵੰਤ ਪ੍ਰਿਤਪਾਲ ਸੀਂਘ , ਨਰਦੇਵ ਜਰਿਆਲ ਪਧਰਮਿੰਦਰ ਸਿੰਘ ਸੰਝੀਵ ਭਾਰਦਵਾਜ , ਪ੍ਰੇਮ ਭਗਤ ਰਵਿੰਦਰ ਕੁਮਾਰ , ਧੀਰਜ ਕੁਮਾਰ ਸੁਰਿੰਦਰ ਪਾਲ ਸੋਨੂੰ ਭਗਤ , ਰਜਿੰਦਰ ਕੁਮਾਰ , ਜਸ ਮੋਮੀ ਜਸਵਿੰਦਰ ਸਿੰਘ ਸੁਰਜੀਤ ਸਿੰਘ ਹਰਮਨ ਸਿਂਘ ਤੇ ਹੋਰ ਕਈ ਆਗੂਆ ਨੇ ਵੱਖ ਵੱਖ ਬਲਾਕਾਂ ਤੋ ਸਾਥੀਆ ਨੂੰ ਨਾਲ ਵੱਡੀ ਗਿਣਤੀ ਗੱਡੀਆ ਦਾ ਵੱਡਾ ਕਾਫਲਾ ਲੈਕੇ ਸ਼ਮੂਲੀਅਤ ਕਰਕੇ ਝੰਡਾ ਮਾਰਚ ਕੀਤਾ।

