ਵੱਡੀ ਖ਼ਬਰ: ਪੰਜਾਬ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

All Latest NewsNews FlashPunjab NewsTop BreakingTOP STORIES

 

Punjab News- 

ਗੁਰਦਾਸਪੁਰ ਦੇ ਕਸਬਾ ਬਟਾਲਾ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਜਸਜੀਤ ਸਿੰਘ ਉਰਫ਼ ਡਿੰਪੀ ਵਜੋਂ ਹੋਈ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ, ਗੁਰਦਾਸਪੁਰ ਦੇ ਕਸਬਾ ਬਟਾਲਾ ਵਿੱਚ ਅਪਰਾਧ ਦਾ ਗਰਾਫ ਦਿਨੋ ਦਿਨ ਵੱਧਦਾ ਜਾ ਰਿਹਾ ਹੈ।

ਬਟਾਲਾ ‘ਚ ਡੇਰਾ ਰੋਡ ਉੱਤੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਜਸਜੀਤ ਉਰਫ ਡਿੰਪੀ ਗੱਡੀ ਚ ਡੇਰਾ ਰੋਡ ਤੇ ਆਇਆ ਸੀ ਅਤੇ ਜਦੋਂ ਜਸਜੀਤ ਆਪਣੀ ਗੱਡੀ ਵਿਚੋਂ ਉਤਰਿਆ ਹੀ ਸੀ ਕਿ ਪਹਿਲਾਂ ਹੀ ਦੀ ਤਾਕ ਵਿੱਚ ਖੜੇ ਕੁਝ ਅਣਪਛਾਤੇ ਹਮਲਾਵਰਾਂ ਨੇ ਜਸਜੀਤ ਉੱਤੇ ਗੋਲੀਆਂ ਚਲਾ ਦਿਤੀਆਂ।

ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਮਾਨ ਨਗਰ ਬਟਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉੱਥੇ ਹੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

Media PBN Staff

Media PBN Staff