Punjab News- ਔਰਤਾਂ ਨੂੰ 1000 ਰੁਪਏ ਦੇਣ ਦਾ ਲਾਰਾ! ਮੁੱਖ ਮੰਤਰੀ ਨੇ ਦਿੱਤਾ ਧੇਲਾ ਵੀ ਨਹੀਂ… ਐਲਾਨ ਹਜ਼ਾਰ ਵਾਰੀ ਕਰਤਾ!
Punjab News- ਅਸੀਂ ਜਲਦੀ ਔਰਤਾਂ ਨੂੰ 1000-1000 ਰੁਪਏ ਦਿਆਂਗੇ- ਮੁੱਖ ਮੰਤਰੀ ਮਾਨ ਨੇ ਤਰਨਤਾਰਨ ਵਿੱਚ ਇਹ ਐਲਾਨ ਦੁਹਰਾਇਆ
ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਲਾਰੇ ਵਿੱਚ ਬਦਲਦਾ ਵਿਖਾਈ ਦੇ ਰਿਹਾ ਹੈ। ਆਪ ਸਰਕਾਰ ਦਾ ਆਖ਼ਰੀ ਸਾਲ ਸ਼ੁਰੂ ਹੋਣ ਵਾਲੀ ਹੈ, ਪਰ ਉਸ ਤੋਂ ਪਹਿਲਾਂ ਕਹਿੰਦੇ ਨੇ ਕਿ ਸਰਕਾਰ ਔਰਤਾਂ ਨੂੰ 1000-1000 ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰ ਦੇਵੇਗੀ। ਹੁਣ ਤਾਂ ਵਿਰੋਧੀ ਵੀ ਸਵਾਲ ਚੁੱਕਣ ਲੱਗ ਗਏ ਹਨ ਕਿ, ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਦਿੱਤਾ ਧੇਲਾ ਵੀ ਨਹੀਂ, ਓਲਟਾ ਐਲਾਨ ਹਜ਼ਾਰ ਵਾਰੀ ਕਰ ਚੁੱਕਾ ਹੈ।
ਅੱਜ ਫਿਰ ਤਰਨਤਾਰਨ ਵਿੱਚ ਮੁੱਖ ਮੰਤਰੀ ਮਾਨ ਨੇ ਇਹ ਐਲਾਨ ਦੁਹਰਾਇਆ ਕਿ ਅਸੀਂ ਜਲਦੀ ਔਰਤਾਂ ਨੂੰ 1000-1000 ਰੁਪਏ ਦਿਆਂਗੇ।
ਤਰਨਤਾਰਨ ਵਿੱਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਲਈ ਚੋਣ ਰੋਡ ਸ਼ੋਅ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਕਿ, ਅਗਲੇ ਬਜਟ ਵਿੱਚ, ਅਸੀਂ ਔਰਤਾਂ ਨੂੰ 1,000 ਰੁਪਏ ਦੇਵਾਂਗੇ। ਅਸੀਂ ਕਿਹਾ ਸੀ ਕਿ ਅਸੀਂ ਪੰਜ ਸਾਲਾਂ ਦੇ ਅੰਦਰ ਆਪਣੇ ਵਾਅਦੇ ਪੂਰੇ ਕਰਾਂਗੇ। ਅਸੀਂ ਇਹ ਕਰਾਂਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ ਹਨ, ਅਤੇ ਬੱਚਿਆਂ ਦੀਆਂ ਸਕੂਲ ਫੀਸਾਂ ਬਚਾਈਆਂ ਜਾ ਰਹੀਆਂ ਹਨ। 5,000 ਰੁਪਏ ਬਚਾਏ ਜਾ ਰਹੇ ਹਨ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ।
ਮਾਨ ਨੇ ਕਿਹਾ ਕਿ ਪੰਜਾਬ ਚਲਾਉਣਾ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਇਹ ਫੈਸਲਾ ਕਰਨਾ ਹੈ ਕਿ ਕਿਸ ਨੂੰ ਕੀ ਦੇਣਾ ਹੈ, ਅਤੇ ਕਿਸ ਆਧਾਰ ‘ਤੇ। ਅਸੀਂ ਮਾਵਾਂ ਅਤੇ ਭੈਣਾਂ ਨੂੰ 1,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਅਗਲੇ ਬਜਟ ਵਿੱਚ, ਅਸੀਂ ਔਰਤਾਂ ਨੂੰ 1,000 ਰੁਪਏ ਦੇਵਾਂਗੇ। ਅਸੀਂ ਕਿਹਾ ਸੀ ਕਿ ਅਸੀਂ ਪੰਜ ਸਾਲਾਂ ਦੇ ਅੰਦਰ ਆਪਣੇ ਵਾਅਦੇ ਪੂਰੇ ਕਰਾਂਗੇ। ਅਸੀਂ ਇਹ ਕਰਾਂਗੇ।

