ਵੱਡੀ ਖ਼ਬਰ: ਕ੍ਰਿਕਟ ਕੋਚ ਦਾ ਗੋਲੀਆਂ ਮਾਰ ਕੇ ਕਤਲ
ਨੈਸ਼ਨਲ ਡੈਸਕ –
ਇੱਕ ਪਾਸੇ ਜਿੱਥੇ ਭਾਰਤ ਦੀਆਂ ਕੁੜੀਆਂ ਨੇ ਕ੍ਰਿਕਟ ਵਿੱਚ ਆਪਣੇ ਪੈਰ ਜਮਾਉਂਦੇ ਹੋਏ ਵਿਸ਼ਵ ਕੱਪ ਜਿੱਤਿਆ, ਜਿਸ ਦੀ ਖੁਸ਼ੀ ਪੂਰਾ ਦੇਸ਼ ਮਨਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕ੍ਰਿਕਟ ਜਗਤ ਦੇ ਨਾਲ ਹੀ ਜੁੜਿਆ ਇੱਕ ਸਖਸ਼ (ਕੋਚ) ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਘਟਨਾ ਹਰਿਆਣਾ ਦੇ ਸੋਨੀਪਤ ਦੀ ਦੱਸੀ ਜਾ ਰਹੀ ਹੈ, ਜਿਥੋਂ ਦੇ ਗਨੌਰ ਵਿੱਚ ਇੱਕ ਕ੍ਰਿਕਟ ਕੋਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਪੁਲਿਸ ਦਾ ਦਾਅਵਾ ਹੈ ਕਿ, ਇਹ ਕਤਲ ਗਨੌਰ ਵਿੱਚ ਨਗਰ ਨਿਗਮ ਚੋਣਾਂ ਨਾਲ ਸਬੰਧਤ ਦੁਸ਼ਮਣੀ ਕਾਰਨ ਹੋਇਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕ੍ਰਿਕਟ ਕੋਚ ਰਾਮਕਰਨ ਐਸਡੀਐਮ ਸਰਕਾਰੀ ਹਸਪਤਾਲ ਦੇ ਨੇੜੇ ਸੀ। ਉਸ ਸਮੇਂ ਗਨੌਰ ਦੇ 2 ਵੱਡੇ ਆਗੂ ਪਹੁੰਚੇ ਅਤੇ ਰਾਮਕਰਨ ਨੂੰ ਗੋਲੀ ਮਾਰ ਦਿੱਤੀ। ਰਾਮਕਰਨ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ।
ਰਾਮਕਰਨ ਦੀ ਨੂੰਹ ਗਨੌਰ ਦੇ ਵਾਰਡ 12 ਤੋਂ ਕੌਂਸਲਰ ਹੈ। ਦੋਸ਼ ਅਨੁਸਾਰ ਗੋਲੀ ਮਾਰਨ ਵਾਲਾ ਦੋਸ਼ੀ ਨਗਰ ਨਿਗਮ ਦਾ ਸਾਬਕਾ ਕਾਰਜਕਾਰੀ ਪ੍ਰਧਾਨ ਸੀ।
ਦੱਸ ਦੇਈਏ ਕਿ ਇਸ ਸਾਲ ਮਾਰਚ ਵਿੱਚ ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਨਾਲ ਸਬੰਧਤ ਪੁਰਾਣੀ ਦੁਸ਼ਮਣੀ ਇਸ ਘਟਨਾ ਦਾ ਕਾਰਨ ਹੋਣ ਦਾ ਸ਼ੱਕ ਹੈ। ਇਸ ਕਤਲ ਨੇ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

